Biblica® Open Punjabi Contemporary Version 2025
ਦਾਨੀਏਲ 9
ਦਾਨੀਏਲ ਦੀ ਪ੍ਰਾਰਥਨਾ
ਅਹਸ਼ਵੇਰੋਸ਼ ਦੇ ਪੁੱਤਰ ਦਾਰਾ ਦੇ ਪਹਿਲੇ ਸਾਲ ਵਿੱਚ ਜੋ ਮਾਦੀ ਵੰਸ਼ ਦਾ ਸੀ, ਜਿਸ ਨੂੰ ਬਾਬੇਲ ਦੇ ਰਾਜ ਦਾ ਸ਼ਾਸਕ ਬਣਾਇਆ ਗਿਆ ਸੀ, ਉਸਦੇ ਰਾਜ ਦੇ ਪਹਿਲੇ ਸਾਲ ਵਿੱਚ, ਮੈਂ, ਦਾਨੀਏਲ ਨੇ, ਧਰਮ-ਗ੍ਰੰਥਾਂ ਤੋਂ ਸਮਝਿਆ, ਕਿ ਯਾਹਵੇਹ ਦੇ ਵਚਨ ਅਨੁਸਾਰ ਜੋ ਯਿਰਮਿਯਾਹ ਨਬੀ ਨੂੰ ਦਿੱਤੇ ਗਿਆ ਸੀ, ਕਿ ਯੇਰੂਸ਼ਲੇਮ ਦੀ ਬਰਬਾਦੀ ਸੱਤਰ ਸਾਲਾਂ ਤੱਕ ਰਹੇਗੀ। ਇਸ ਲਈ ਮੈਂ ਯਾਹਵੇਹ ਪਰਮੇਸ਼ਵਰ ਵੱਲ ਮੁੜਿਆ ਅਤੇ ਪ੍ਰਾਰਥਨਾ ਅਤੇ ਬੇਨਤੀ ਵਿੱਚ, ਵਰਤ ਰੱਖ ਕੇ, ਤੱਪੜ ਅਤੇ ਸੁਆਹ ਵਿੱਚ ਉਹ ਨੂੰ ਬੇਨਤੀ ਕੀਤੀ।
ਮੈਂ ਯਾਹਵੇਹ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਇਕਰਾਰ ਕੀਤਾ:
“ਮੈਂ ਯਾਹਵੇਹ, ਆਪਣੇ ਮਹਾਨ ਅਤੇ ਸ਼ਾਨਦਾਰ ਪਰਮੇਸ਼ਵਰ, ਜੋ ਆਪਣੇ ਪਿਆਰ ਦੇ ਨੇਮ ਨੂੰ ਉਹਨਾਂ ਨਾਲ ਰੱਖਦਾ ਹੈ ਜੋ ਉਸਨੂੰ ਪਿਆਰ ਕਰਦੇ ਹਨ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹਨ, ਅਸੀਂ ਪਾਪ ਕੀਤਾ ਅਤੇ ਗਲਤੀ ਕੀਤੀ ਹੈ। ਅਸੀਂ ਦੁਸ਼ਟ ਹੋ ਗਏ ਹਾਂ ਅਤੇ ਬਗਾਵਤ ਕੀਤੀ ਹੈ; ਅਸੀਂ ਤੁਹਾਡੇ ਹੁਕਮਾਂ ਅਤੇ ਕਾਨੂੰਨਾਂ ਤੋਂ ਮੂੰਹ ਮੋੜ ਲਿਆ ਹੈ। ਅਸੀਂ ਤੇਰੇ ਸੇਵਕਾਂ ਨਬੀਆਂ ਦੀ ਗੱਲ ਨਹੀਂ ਸੁਣੀ ਜਿਨ੍ਹਾਂ ਨੇ ਤੇਰੇ ਨਾਮ ਉੱਤੇ ਸਾਡੇ ਰਾਜਿਆਂ, ਸਾਡੇ ਸਰਦਾਰਾਂ ਅਤੇ ਸਾਡੇ ਪੁਰਖਿਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਤੇਰਾ ਬਚਨ ਸੁਣਾਇਆ।
“ਯਾਹਵੇਹ, ਤੂੰ ਧਰਮੀ ਹੈ, ਪਰ ਅੱਜ ਦੇ ਦਿਨ ਇਹ ਸ਼ਰਮਿੰਦਗੀ ਦੀ ਗੱਲ ਹੈ, ਯਹੂਦਾਹ ਦੇ ਲੋਕ ਅਤੇ ਯੇਰੂਸ਼ਲੇਮ ਦੇ ਵਾਸੀ ਅਤੇ ਸਾਰੇ ਇਸਰਾਏਲ, ਨੇੜੇ ਅਤੇ ਦੂਰ, ਉਹਨਾਂ ਸਾਰੇ ਦੇਸ਼ਾਂ ਵਿੱਚ ਜਿੱਥੇ ਤੂੰ ਸਾਡੀ ਬੇਵਫ਼ਾਈ ਦੇ ਕਾਰਨ ਸਾਨੂੰ ਖਿੰਡਾ ਦਿੱਤਾ ਹੈ। ਅਸੀਂ ਅਤੇ ਸਾਡੇ ਰਾਜੇ, ਸਾਡੇ ਸਰਦਾਰ ਅਤੇ ਸਾਡੇ ਪੁਰਖੇ ਸ਼ਰਮਿੰਦਾ ਹਾਂ, ਹੇ ਯਾਹਵੇਹ, ਕਿਉਂਕਿ ਅਸੀਂ ਤੇਰੇ ਵਿਰੁੱਧ ਪਾਪ ਕੀਤਾ ਹੈ। ਯਾਹਵੇਹ ਸਾਡਾ ਪਰਮੇਸ਼ਵਰ ਦਿਆਲੂ ਅਤੇ ਮਾਫ਼ ਕਰਨ ਵਾਲਾ ਹੈ, ਭਾਵੇਂ ਅਸੀਂ ਉਸ ਦੇ ਵਿਰੁੱਧ ਬਗਾਵਤ ਕੀਤੀ ਹੈ; ਅਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੀ ਆਗਿਆ ਨਹੀਂ ਮੰਨੀ ਅਤੇ ਨਾ ਹੀ ਉਹਨਾਂ ਬਿਧੀਆਂ ਦੀ ਪਾਲਣਾ ਕੀਤੀ ਜੋ ਉਸਨੇ ਆਪਣੇ ਸੇਵਕਾਂ ਨਬੀਆਂ ਦੇ ਰਾਹੀਂ ਸਾਨੂੰ ਦਿੱਤੀਆਂ ਸਨ। ਸਾਰੇ ਇਸਰਾਏਲ ਨੇ ਤੇਰੀ ਬਿਵਸਥਾ ਦੀ ਉਲੰਘਣਾ ਕੀਤੀ ਅਤੇ ਤੇਰੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ।
“ਇਸ ਲਈ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਦੀ ਬਿਵਸਥਾ ਵਿੱਚ ਲਿਖੇ ਸਰਾਪ ਅਤੇ ਸਹੁੰ ਵਾਲੇ ਨਿਆਂ ਸਾਡੇ ਉੱਤੇ ਲਾਗੂ ਕੀਤੇ ਗਏ ਹਨ, ਕਿਉਂਕਿ ਅਸੀਂ ਤੇਰੇ ਵਿਰੁੱਧ ਪਾਪ ਕੀਤਾ ਹੈ। ਉਹ ਨੇ ਆਪਣੀਆਂ ਉਹ ਗੱਲਾਂ ਜੋ ਉਸ ਨੇ ਸਾਡੇ ਲੋਕਾਂ ਦੇ ਨਾਲ ਅਤੇ ਸਾਡੇ ਨਿਆਂਈਆਂ ਦੇ ਨਾਲ ਜਿਹੜੇ ਸਾਡਾ ਨਿਆਂ ਕਰਦੇ ਸਨ ਆਖੀਆਂ ਸਨ, ਸੋ ਪੂਰੀਆਂ ਕੀਤੀਆਂ ਜੋ ਉਹ ਨੇ ਸਾਡੇ ਉੱਤੇ ਵੱਡੀ ਬਿਪਤਾ ਪਾਈ ਕਿਉਂ ਜੋ ਸਾਰੇ ਅਕਾਸ਼ ਦੇ ਹੇਠ ਅਜਿਹੀ ਗੱਲ ਨਹੀਂ ਹੋਈ ਜਿਹੀ ਯੇਰੂਸ਼ਲੇਮ ਨਾਲ ਹੋਈ ਹੈ। ਜਿਵੇਂ ਮੋਸ਼ੇਹ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ, ਇਹ ਸਾਰੀ ਬਿਪਤਾ ਸਾਡੇ ਉੱਤੇ ਆਈ ਹੈ, ਫਿਰ ਵੀ ਅਸੀਂ ਆਪਣੇ ਪਾਪਾਂ ਤੋਂ ਮੁੜ ਕੇ ਅਤੇ ਤੁਹਾਡੀ ਸੱਚਾਈ ਵੱਲ ਧਿਆਨ ਦੇ ਕੇ ਯਾਹਵੇਹ ਆਪਣੇ ਪਰਮੇਸ਼ਵਰ ਦੀ ਮਿਹਰ ਨਹੀਂ ਮੰਗੀ ਹੈ। ਯਾਹਵੇਹ ਸਾਡੇ ਉੱਤੇ ਬਿਪਤਾ ਲਿਆਉਣ ਤੋਂ ਝਿਜਕਿਆ ਨਹੀਂ, ਕਿਉਂਕਿ ਯਾਹਵੇਹ ਸਾਡਾ ਪਰਮੇਸ਼ਵਰ ਆਪਣੇ ਹਰ ਕੰਮ ਵਿੱਚ ਧਰਮੀ ਹੈ; ਪਰ ਅਸੀਂ ਉਸਦੀ ਗੱਲ ਨਹੀਂ ਮੰਨੀ।
“ਹੁਣ, ਯਾਹਵੇਹ ਸਾਡਾ ਪਰਮੇਸ਼ਵਰ, ਜਿਸ ਨੇ ਆਪਣੇ ਲੋਕਾਂ ਨੂੰ ਇੱਕ ਸ਼ਕਤੀਸ਼ਾਲੀ ਹੱਥ ਨਾਲ ਮਿਸਰ ਵਿੱਚੋਂ ਬਾਹਰ ਲਿਆਂਦਾ ਅਤੇ ਆਪਣੇ ਲਈ ਇੱਕ ਅਜਿਹਾ ਨਾਮ ਬਣਾਇਆ ਜੋ ਅੱਜ ਤੱਕ ਕਾਇਮ ਹੈ, ਅਸੀਂ ਪਾਪ ਕੀਤਾ ਹੈ, ਅਸੀਂ ਗਲਤ ਕੰਮ ਕੀਤੇ ਹਨ। ਹੇ ਪ੍ਰਭੂ, ਆਪਣੇ ਸਾਰੇ ਧਰਮੀ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਆਪਣੇ ਗੁੱਸੇ ਅਤੇ ਆਪਣੇ ਕ੍ਰੋਧ ਨੂੰ ਯੇਰੂਸ਼ਲੇਮ, ਆਪਣੇ ਸ਼ਹਿਰ, ਆਪਣੀ ਪਵਿੱਤਰ ਪਹਾੜੀ ਤੋਂ ਦੂਰ ਕਰ। ਸਾਡੇ ਪਾਪਾਂ ਅਤੇ ਸਾਡੇ ਪੁਰਖਿਆਂ ਦੀਆਂ ਬਦੀਆਂ ਨੇ ਯੇਰੂਸ਼ਲੇਮ ਅਤੇ ਤੁਹਾਡੇ ਲੋਕਾਂ ਨੂੰ ਸਾਡੇ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਨਫ਼ਰਤ ਦਾ ਪਾਤਰ ਬਣਾ ਦਿੱਤਾ ਹੈ।
“ਹੁਣ, ਹੇ ਸਾਡੇ ਪਰਮੇਸ਼ਵਰ, ਆਪਣੇ ਸੇਵਕ ਦੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਨੂੰ ਸੁਣ। ਤੇਰੀ ਖ਼ਾਤਰ, ਹੇ ਪ੍ਰਭੂ, ਆਪਣੇ ਵਿਰਾਨ ਅਸਥਾਨ ਨੂੰ ਮਿਹਰ ਨਾਲ ਵੇਖ। ਹੇ ਮੇਰੇ ਪਰਮੇਸ਼ਵਰ, ਆਪਣਾ ਕੰਨ ਲਾ ਕੇ ਸੁਣ, ਆਪਣੀਆਂ ਅੱਖੀਆਂ ਖੋਲ੍ਹ ਅਤੇ ਸਾਡੀਆਂ ਉਜਾੜਾਂ ਨੂੰ ਅਤੇ ਉਸ ਸ਼ਹਿਰ ਨੂੰ ਜਿਹੜਾ ਤੇਰੇ ਨਾਮ ਉੱਤੇ ਸਦਾਉਂਦਾ ਹੈ ਵੇਖ ਜੋ ਅਸੀਂ ਆਪਣੇ ਧਰਮਾਂ ਅਨੁਸਾਰ ਨਹੀਂ ਸਗੋਂ ਤੇਰੀ ਅਤਿਅੰਤ ਦਯਾ ਉੱਤੇ ਆਸ ਰੱਖ ਕੇ ਆਪਣੇ ਤਰਲੇ ਕਰਦੇ ਹਾਂ। ਹੇ ਪ੍ਰਭੂ, ਸੁਣੋ! ਪ੍ਰਭੂ, ਮਾਫ਼ ਕਰੋ! ਹੇ ਪ੍ਰਭੂ, ਸੁਣੋ ਅਤੇ ਅਮਲ ਕਰੋ! ਹੇ ਮੇਰੇ ਪਰਮੇਸ਼ਵਰ, ਤੇਰੀ ਖ਼ਾਤਰ, ਦੇਰ ਨਾ ਕਰੋ, ਕਿਉਂਕਿ ਤੇਰਾ ਸ਼ਹਿਰ ਅਤੇ ਤੇਰੇ ਲੋਕ ਤੇਰਾ ਨਾਮ ਲੈਂਦੇ ਹਨ।”
ਸੱਤਰ “ਸਾਤੇ”
ਜਦੋਂ ਮੈਂ ਬੋਲ ਰਿਹਾ ਸੀ ਅਤੇ ਪ੍ਰਾਰਥਨਾ ਕਰ ਰਿਹਾ ਸੀ, ਆਪਣੇ ਪਾਪ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਦਾ ਇਕਰਾਰ ਕਰ ਰਿਹਾ ਸੀ ਅਤੇ ਆਪਣੇ ਪਵਿੱਤਰ ਪਹਾੜੀ ਲਈ ਮੇਰੇ ਪਰਮੇਸ਼ਵਰ ਨੂੰ ਬੇਨਤੀ ਕਰ ਰਿਹਾ ਸੀ— ਜਦੋਂ ਮੈਂ ਅਜੇ ਪ੍ਰਾਰਥਨਾ ਕਰ ਰਿਹਾ ਸੀ, ਜਬਾਰਏਲ, ਜਿਸ ਆਦਮੀ ਨੂੰ ਮੈਂ ਪਹਿਲਾਂ ਦੇ ਦਰਸ਼ਨ ਵਿੱਚ ਵੇਖਿਆ ਸੀ, ਸ਼ਾਮ ਦੇ ਬਲੀਦਾਨ ਦੇ ਸਮੇਂ ਬਾਰੇ ਤੇਜ਼ ਉਡਾਣ ਵਿੱਚ ਮੇਰੇ ਕੋਲ ਆਇਆ ਸੀ। ਉਸਨੇ ਮੈਨੂੰ ਹਿਦਾਇਤ ਦਿੱਤੀ ਅਤੇ ਮੈਨੂੰ ਕਿਹਾ, “ਹੇ ਦਾਨੀਏਲ, ਮੈਂ ਹੁਣ ਤੁਹਾਨੂੰ ਸੂਝ ਅਤੇ ਸਮਝ ਦੇਣ ਆਇਆ ਹਾਂ। ਜਿਵੇਂ ਹੀ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਇੱਕ ਸ਼ਬਦ ਨਿਕਲਿਆ, ਜੋ ਮੈਂ ਤੁਹਾਨੂੰ ਦੱਸਣ ਆਇਆ ਹਾਂ, ਕਿਉਂਕਿ ਤੁਸੀਂ ਬਹੁਤ ਸਤਿਕਾਰਯੋਗ ਹੋ। ਇਸ ਲਈ, ਸ਼ਬਦਾਂ ਤੇ ਵਿਚਾਰ ਕਰਕੇ ਦਰਸ਼ਨ ਨੂੰ ਸਮਝੋ:
“ਤੁਹਾਡੇ ਲੋਕਾਂ ਅਤੇ ਤੁਹਾਡੇ ਪਵਿੱਤਰ ਸ਼ਹਿਰ ਲਈ ਸੱਤਰ ‘ਸਾਤੇ’ ਦਾ ਹੁਕਮ ਦਿੱਤਾ ਗਿਆ ਹੈ ਕਿ ਉਹ ਅਪਰਾਧ ਨੂੰ ਖਤਮ ਕਰਨ, ਪਾਪ ਦਾ ਅੰਤ ਕਰਨ, ਦੁਸ਼ਟਤਾ ਦਾ ਪ੍ਰਾਸਚਿਤ ਕਰਨ, ਸਦੀਵੀ ਧਾਰਮਿਕਤਾ ਲਿਆਉਣ, ਦਰਸ਼ਣ ਅਤੇ ਭਵਿੱਖਬਾਣੀ ਉੱਤੇ ਮੋਹਰ ਕਰਨ ਅਤੇ ਅੱਤ ਪਵਿੱਤਰ ਸਥਾਨ ਨੂੰ ਮਸਹ ਕਰਨ ਲਈ।
“ਇਸ ਨੂੰ ਜਾਣੋ ਅਤੇ ਸਮਝੋ: ਜਦੋਂ ਤੱਕ ਇਹ ਸ਼ਬਦ ਯੇਰੂਸ਼ਲੇਮ ਨੂੰ ਬਹਾਲ ਕਰਨ ਅਤੇ ਦੁਬਾਰਾ ਬਣਾਉਣ ਲਈ ਨਿਕਲਦਾ ਹੈ, ਜਦੋਂ ਤੱਕ ਮਸਹ ਕੀਤਾ ਹੋਇਆ, ਸ਼ਾਸਕ ਨਹੀਂ ਆਉਂਦਾ, ਸੱਤਰ ‘ਸਾਤੇ’ ਅਤੇ ਬਾਹਠ ‘ਸਾਤੇ’ ਹੋਣਗੇ ਗਲੀਆਂ ਅਤੇ ਖਾਈ, ਪਰ ਮੁਸੀਬਤ ਦੇ ਸਮੇਂ। ਬਾਹਠਾਂ ‘ਸਾਤਿਆਂ’ ਤੋਂ ਬਾਅਦ, ਮਸਹ ਕੀਤੇ ਹੋਏ ਵਿਅਕਤੀ ਨੂੰ ਮਾਰ ਦਿੱਤਾ ਜਾਵੇਗਾ ਅਤੇ ਉਸ ਕੋਲ ਕੁਝ ਨਹੀਂ ਹੋਵੇਗਾ। ਅੰਤ ਹੜ੍ਹ ਵਾਂਗ ਆਵੇਗਾ: ਯੁੱਧ ਅੰਤ ਤੱਕ ਜਾਰੀ ਰਹੇਗਾ, ਅਤੇ ਬਰਬਾਦੀ ਦਾ ਫੈਸਲਾ ਕੀਤਾ ਗਿਆ ਹੈ। ਉਹ ਇੱਕ ‘ਸਾਤੇ’ ਲਈ ਬਹੁਤਿਆਂ ਨਾਲ ਇੱਕ ਨੇਮ ਦੀ ਪੁਸ਼ਟੀ ਕਰੇਗਾ। ‘ਸਾਤੇ’ ਦੇ ਮੱਧ ਵਿੱਚ ਉਹ ਬਲੀਦਾਨ ਅਤੇ ਭੇਟਾਂ ਨੂੰ ਖਤਮ ਕਰ ਦੇਵੇਗਾ। ਅਤੇ ਮੰਦਰ ਵਿੱਚ ਉਹ ਇੱਕ ਘਿਣਾਉਣੀ ਚੀਜ਼ ਸਥਾਪਿਤ ਕਰੇਗਾ ਜੋ ਵਿਰਾਨ ਦਾ ਕਾਰਨ ਬਣਦਾ ਹੈ, ਜਦ ਤੱਕ ਉਹ ਅੰਤ ਜੋ ਉਸ ਉੱਤੇ ਡੋਲ੍ਹਿਆ ਨਹੀਂ ਜਾਂਦਾ ਹੈ।”
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.