Skip to content
BibleKenya

Biblica® Open Punjabi Contemporary Version 2025

ਦਾਨੀਏਲ 12

ਅੰਤ ਦਾ ਸਮਾਂ

“ਉਸ ਸਮੇਂ ਮੀਕਾਏਲ, ਮਹਾਨ ਰਾਜਕੁਮਾਰ ਜੋ ਤੁਹਾਡੇ ਲੋਕਾਂ ਦੀ ਰੱਖਿਆ ਕਰਦਾ ਹੈ, ਉਹ ਉੱਠੇਗਾ। ਫਿਰ ਇੱਕ ਅਜਿਹਾ ਬਿਪਤਾ ਦਾ ਸਮਾਂ ਆਵੇਗਾ ਜੋ ਕੌਮਾਂ ਦੇ ਸ਼ੁਰੂ ਤੋਂ ਲੈ ਕੇ ਉਸ ਸਮੇਂ ਤੱਕ ਨਹੀਂ ਹੋਇਆ ਸੀ। ਪਰ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਸ ਦਾ ਨਾਮ ਕਿਤਾਬ ਵਿੱਚ ਲਿਖਿਆ ਹੋਇਆ ਹੋਵੇਗਾ ਉਹੀ ਬਚ ਜਾਵੇਗਾ। ਧਰਤੀ ਦੀ ਧੂੜ ਵਿੱਚ ਸੌਣ ਵਾਲੇ ਲੋਕ ਜਾਗ ਉੱਠਣਗੇ: ਕੁਝ ਸਦੀਵੀ ਜੀਵਨ ਲਈ, ਦੂਸਰੇ ਸ਼ਰਮ ਅਤੇ ਸਦੀਵੀ ਨਫ਼ਰਤ ਲਈ। ਜਿਹੜੇ ਬੁੱਧਵਾਨ ਹਨ ਉਹ ਅਕਾਸ਼ ਦੇ ਪ੍ਰਕਾਸ਼ ਵਾਂਗੂੰ ਚਮਕਣਗੇ, ਅਤੇ ਉਹ ਜਿਹਨਾਂ ਦੇ ਉੱਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂੰ ਜੁੱਗੋ-ਜੁੱਗ ਤੱਕ ਚਮਕਣਗੇ। ਪਰ ਤੂੰ ਹੇ ਦਾਨੀਏਲ, ਅੰਤ ਦੇ ਸਮੇਂ ਤੱਕ ਪੱਤਰੀ ਦੇ ਸ਼ਬਦਾਂ ਨੂੰ ਮੋਹਰ ਲਾ ਕੇ ਬੰਦ ਰੱਖ। ਬਹੁਤ ਸਾਰੇ ਇਧਰ-ਉਧਰ ਗਿਆਨ ਵਧਾਉਣ ਲਈ ਜਾਣਗੇ।”

ਤਦ ਮੈਂ, ਦਾਨੀਏਲ ਨੇ ਦੇਖਿਆ, ਅਤੇ ਉੱਥੇ ਮੇਰੇ ਸਾਹਮਣੇ ਦੋ ਹੋਰ ਖੜੇ ਸਨ, ਇੱਕ ਨਦੀ ਦੇ ਇਸ ਕੰਢੇ ਉੱਤੇ ਅਤੇ ਇੱਕ-ਦੂਜੇ ਦੇ ਉਲਟ। ਉਹਨਾਂ ਵਿੱਚੋਂ ਇੱਕ ਨੇ ਸੂਤੀ ਦੇ ਕੱਪੜੇ ਪਹਿਨੇ ਉਸ ਆਦਮੀ ਨੂੰ, ਜਿਹੜਾ ਦਰਿਆ ਦੇ ਪਾਣੀਆਂ ਦੇ ਉੱਪਰ ਸੀ, ਆਖਿਆ, “ਇਹ ਅਚੰਭੇ ਵਾਲੀਆਂ ਗੱਲਾਂ ਦੇ ਪੂਰੇ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ?”

ਸੂਤੀ ਦੇ ਕੱਪੜੇ ਪਹਿਨੇ ਉਸ ਆਦਮੀ ਨੇ, ਜਿਹੜਾ ਦਰਿਆ ਦੇ ਪਾਣੀਆਂ ਦੇ ਉੱਪਰ ਸੀ, ਆਪਣਾ ਸੱਜਾ ਅਤੇ ਖੱਬਾ ਹੱਥ ਅਕਾਸ਼ ਵੱਲ ਚੁੱਕਿਆ, “ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਕਤਾਨੀ ਕੱਪੜੇ ਪਹਿਨੀ ਅਤੇ ਦਰਿਆ ਦੇ ਪਾਣੀਆਂ ਉੱਤੇ ਸੀ ਉਸ ਨੇ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ, ਉਸ ਦੀ ਸਹੁੰ ਚੁੱਕੀ ਅਤੇ ਆਖਿਆ ਜੋ ਇਹ ਹਾਲਾਤ ਸਾਢੇ ਤਿੰਨ ਸਾਲ ਤੱਕ ਰਹਿਣਗੀਆਂ ਅਤੇ ਜਦੋਂ ਉਹ ਪਵਿੱਤਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ।”

ਮੈਂ ਸੁਣਿਆ, ਪਰ ਮੈਂ ਸਮਝਿਆ ਨਹੀਂ। ਇਸ ਲਈ ਮੈਂ ਪੁੱਛਿਆ, “ਮੇਰੇ ਮਹਾਰਾਜ, ਇਸ ਸਭ ਦਾ ਨਤੀਜਾ ਕੀ ਹੋਵੇਗਾ?”

ਉਸ ਨੇ ਜਵਾਬ ਦਿੱਤਾ, “ਦਾਨੀਏਲ, ਆਪਣੇ ਰਾਹ ਚੱਲੋ, ਕਿਉਂਕਿ ਸ਼ਬਦ ਅੰਤ ਦੇ ਸਮੇਂ ਤੱਕ ਲਪੇਟੇ ਅਤੇ ਸੀਲ ਕੀਤੇ ਹੋਏ ਹਨ। ਬਹੁਤ ਸਾਰੇ ਸ਼ੁੱਧ ਕੀਤੇ ਜਾਣਗੇ, ਬੇਦਾਗ ਅਤੇ ਸ਼ੁੱਧ ਕੀਤੇ ਜਾਣਗੇ, ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ। ਦੁਸ਼ਟਾਂ ਵਿੱਚੋਂ ਕੋਈ ਨਹੀਂ ਸਮਝੇਗਾ, ਪਰ ਬੁੱਧਵਾਨ ਸਮਝਣਗੇ।

“ਉਸ ਸਮੇਂ ਤੋਂ ਜਦੋਂ ਰੋਜ਼ਾਨਾ ਬਲੀਦਾਨ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਉਸ ਘਿਣਾਉਣੀ ਚੀਜ਼ ਨੂੰ ਸਥਾਪਿਤ ਕੀਤਾ ਜਾਂਦਾ ਹੈ ਜੋ ਬਰਬਾਦੀ ਦਾ ਕਾਰਨ ਬਣਦਾ ਹੈ, 1,290 ਦਿਨ ਹੋਣਗੇ। ਧੰਨ ਹੈ ਉਹ ਜਿਹੜਾ ਉਡੀਕ ਕਰਦਾ ਹੈ ਅਤੇ 1,335 ਦਿਨਾਂ ਦੇ ਅੰਤ ਤੱਕ ਪਹੁੰਚਦਾ ਹੈ।

“ਜਿੱਥੋਂ ਤੱਕ ਤੁਹਾਡੇ ਲਈ, ਅੰਤ ਤੱਕ ਆਪਣੇ ਤਰੀਕੇ ਨਾਲ ਚੱਲੋ। ਤੁਸੀਂ ਆਰਾਮ ਕਰੋਗੇ, ਅਤੇ ਫਿਰ ਦਿਨਾਂ ਦੇ ਅੰਤ ਵਿੱਚ ਤੁਸੀਂ ਆਪਣੀ ਵੰਡੀ ਹੋਈ ਵਿਰਾਸਤ ਨੂੰ ਪ੍ਰਾਪਤ ਕਰਨ ਲਈ ਉੱਠੋਗੇ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.