Biblica® Open Punjabi Contemporary Version 2025
ਰਸੂਲਾਂ 3
ਪਤਰਸ ਦਾ ਇੱਕ ਲੰਗੜੇ ਭਿਖਾਰੀ ਨੂੰ ਚੰਗਾ ਕਰਨਾ
ਇੱਕ ਦਿਨ ਪਤਰਸ ਅਤੇ ਯੋਹਨ ਪ੍ਰਾਰਥਨਾ ਦੇ ਸਮੇਂ ਹੈਕਲ1 ਨੂੰ ਦੁਪਹਿਰ ਦੇ ਤੀਜੇ ਪਹਿਰ ਜਾ ਰਹੇ ਸਨ। ਹੁਣ ਇੱਕ ਜਨਮ ਤੋਂ ਲੰਗੜਾ ਆਦਮੀ ਹੈਕਲ ਦੇ ਦਰਵਾਜ਼ੇ ਕੋਲ ਜੋ ਖੂਬਸੂਰਤ ਦਰਵਾਜ਼ਾ ਅਖਵਾਉਂਦਾ ਹੈ, ਜਿੱਥੇ ਉਸ ਨੂੰ ਹਰ ਰੋਜ਼ ਹੈਕਲ ਦੇ ਵਿਹੜੇ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗਦਾ ਸੀ। ਜਦੋਂ ਉਸ ਨੇ ਪਤਰਸ ਅਤੇ ਯੋਹਨ ਨੂੰ ਹੈਕਲ ਦੇ ਅੰਦਰ ਵੜਦਿਆਂ ਵੇਖਿਆ, ਤਾਂ ਉਸ ਨੇ ਉਨ੍ਹਾਂ ਤੋਂ ਪੈਸੇ ਮੰਗੇ। ਪਤਰਸ ਅਤੇ ਯੋਹਨ ਨੇ ਸਿੱਧਾ ਉਸ ਵੱਲ ਵੇਖਿਆ। ਤਦ ਪਤਰਸ ਨੇ ਉਸ ਨੂੰ ਕਿਹਾ, “ਸਾਨੂੰ ਵੇਖ!” ਇਸ ਲਈ ਉਨ੍ਹਾਂ ਤੋਂ ਕੁਝ ਪ੍ਰਾਪਤ ਕਰਨ ਦੀ ਉਮੀਦ ਵਿੱਚ ਉਸ ਆਦਮੀ ਨੇ ਆਪਣਾ ਧਿਆਨ ਉਨ੍ਹਾਂ ਵੱਲ ਕੀਤਾ।
ਤਦ ਪਤਰਸ ਨੇ ਕਿਹਾ, “ਮੇਰੇ ਕੋਲ ਚਾਂਦੀ ਤੇ ਸੋਨਾ ਤਾਂ ਨਹੀਂ, ਪਰ ਜੋ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ। ਨਾਸਰੀ ਯਿਸ਼ੂ ਮਸੀਹ ਦੇ ਨਾਮ ਵਿੱਚ, ਚੱਲ ਫਿਰ।” ਪਤਰਸ ਨੇ ਉਸ ਨੂੰ ਸੱਜੇ ਹੱਥ ਨਾਲ ਫੜ ਲਿਆ, ਅਤੇ ਉਸ ਦੀ ਸਹਾਇਤਾ ਕੀਤੀ, ਅਤੇ ਉਸੇ ਵੇਲੇ ਹੀ ਆਦਮੀ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਜਾਨ ਆ ਗਈ। ਉਹ ਆਪਣੇ ਪੈਰਾਂ ਤੇ ਛਾਲ ਮਾਰ ਕੇ ਤੁਰਨ ਲੱਗ ਪਿਆ। ਤਦ ਉਹ ਪਤਰਸ ਅਤੇ ਯੋਹਨ ਨਾਲ ਹੈਕਲ ਦੇ ਵਿਹੜੇ ਵਿੱਚ ਚਲਦਿਆਂ ਅਤੇ ਛਾਲਾਂ ਮਾਰਦਾ ਗਿਆ, ਅਤੇ ਪਰਮੇਸ਼ਵਰ ਦੀ ਮਹਿਮਾ ਕਰਨ ਲੱਗਾ। ਜਦੋਂ ਸਾਰੇ ਲੋਕਾਂ ਨੇ ਉਸ ਨੂੰ ਤੁਰਦੇ ਅਤੇ ਪਰਮੇਸ਼ਵਰ ਦੀ ਮਹਿਮਾ ਕਰਦਿਆਂ ਵੇਖਿਆ, ਉਨ੍ਹਾਂ ਨੇ ਉਸ ਨੂੰ ਉਹੀ ਵਿਅਕਤੀ ਵਜੋਂ ਪਛਾਣਿਆ ਜੋ ਹੈਕਲ ਦੇ ਦਰਵਾਜ਼ੇ ਤੇ ਜੋ ਖੂਬਸੂਰਤ ਦਰਵਾਜ਼ਾ ਅਖਵਾਉਂਦਾ ਭੀਖ ਮੰਗਣ ਲਈ ਬੈਠਾ ਹੁੰਦਾ ਸੀ, ਅਤੇ ਉਸ ਨਾਲ ਜੋ ਵਾਪਰਿਆ ਵੇਖ ਕੇ ਉਹ ਸਭ ਹੈਰਾਨ ਅਤੇ ਅਚਰਜ਼ ਹੋ ਗਏ ਸਨ।
ਪਤਰਸ ਦਾ ਭੀੜ ਪ੍ਰਚਾਰ ਕਰਨਾ
ਜਦੋਂ ਉਹ ਆਦਮੀ ਪਤਰਸ ਅਤੇ ਯੋਹਨ ਨੂੰ ਵੇਖ ਰਿਹਾ ਸੀ, ਸਾਰੇ ਲੋਕ ਹੈਰਾਨ ਹੋ ਗਏ ਅਤੇ ਉਨ੍ਹਾਂ ਕੋਲ ਭੱਜ ਕੇ ਉੱਥੇ ਆਏ ਜੋ ਸ਼ਲੋਮੋਨ ਦੀ ਬਸਤੀ ਅਖਵਾਉਂਦਾ। ਜਦੋਂ ਪਤਰਸ ਨੇ ਇਹ ਵੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਇਸਰਾਏਲੀਓ, ਇਹ ਗੱਲ ਤੁਹਾਨੂੰ ਹੈਰਾਨ ਕਿਉਂ ਕਰਦੀ ਹੈ? ਤੁਸੀਂ ਸਾਨੂੰ ਕਿਉਂ ਵੇਖਦੇ ਹੋ ਜਿਵੇਂ ਕਿ ਸਾਡੀ ਆਪਣੀ ਤਾਕਤ ਜਾਂ ਭਗਤੀ ਦੁਆਰਾ ਅਸੀਂ ਇਸ ਆਦਮੀ ਨੂੰ ਤੋਰਿਆ ਹੋਵੇ? ਅਬਰਾਹਾਮ, ਇਸਹਾਕ ਅਤੇ ਯਾਕੋਬ ਦੇ ਪਰਮੇਸ਼ਵਰ, ਸਾਡੇ ਪਿਉ-ਦਾਦਿਆਂ ਦੇ ਪਰਮੇਸ਼ਵਰ ਨੇ ਆਪਣੇ ਸੇਵਕ ਯਿਸ਼ੂ ਮਸੀਹ ਦੀ ਮਹਿਮਾ ਕੀਤੀ, ਜਿਸ ਨੂੰ ਤੁਸੀਂ ਮੌਤ ਦੇ ਘਾਟ ਉਤਾਰ ਦਿੱਤਾ, ਅਤੇ ਤੁਸੀਂ ਉਸ ਨੂੰ ਪਿਲਾਤੁਸ ਦੇ ਸਾਹਮਣੇ ਠੁਕਰਾ ਦਿੱਤਾ, ਹਾਲਾਂਕਿ ਪਿਲਾਤੁਸ ਨੇ ਉਸ ਨੂੰ ਜਾਣ ਦੇਣ ਦਾ ਫ਼ੈਸਲਾ ਕੀਤਾ ਸੀ। ਤੁਸੀਂ ਪਵਿੱਤਰ ਅਤੇ ਧਰਮੀ ਨੂੰ ਠੁਕਰਾਇਆ ਅਤੇ ਮੰਗ ਕੀਤੀ ਕਿ ਇੱਕ ਕਾਤਲ ਤੁਹਾਡੇ ਕੋਲ ਰਿਹਾ ਕੀਤਾ ਜਾਵੇ। ਤੁਸੀਂ ਜੀਵਨ ਦੇ ਮਾਲਕ ਨੂੰ ਮਾਰ ਦਿੱਤਾ, ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। ਅਸੀਂ ਇਸ ਦੇ ਗਵਾਹ ਹਾਂ। ਯਿਸ਼ੂ ਦੇ ਨਾਮ ਉੱਤੇ ਵਿਸ਼ਵਾਸ ਨਾਲ, ਇਹ ਆਦਮੀ ਜਿਸ ਨੂੰ ਤੁਸੀਂ ਵੇਖਦੇ ਹੋ ਅਤੇ ਜਾਣਦੇ ਵੀ ਹੋ ਉਹ ਤਕੜਾ ਕੀਤਾ ਗਿਆ। ਇਹ ਉਸ ਵਿਸ਼ਵਾਸ ਨੇ ਜਿਹੜਾ ਯਿਸ਼ੂ ਦੇ ਨਾਮ ਰਾਹੀਂ ਹੈ, ਉਸ ਨੂੰ ਪੂਰੀ ਤਰ੍ਹਾਂ ਚੰਗਾ ਕਰ ਦਿੱਤਾ ਹੈ, ਜਿਵੇਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ।
“ਹੁਣ, ਹੇ ਇਸਰਾਏਲੀਓ, ਮੈਂ ਜਾਣਦਾ ਹਾਂ ਜੋ ਤੁਸੀਂ ਨਾ ਜਾਣਦੇ ਹੋਏ ਅਜਿਹਾ ਕੀਤਾ, ਜਿਵੇਂ ਤੁਹਾਡੇ ਅਧਿਕਾਰੀਆਂ ਨੇ ਵੀ ਕੀਤਾ ਸੀ। ਪਰ ਪਰਮੇਸ਼ਵਰ ਨੇ ਇਹ ਇਸ ਤਰ੍ਹਾਂ ਉਨ੍ਹਾਂ ਗੱਲਾਂ ਨੂੰ ਪੂਰਾ ਕੀਤਾ ਜੋ ਉਸ ਨੇ ਸਾਰੇ ਨਬੀਆਂ ਦੁਆਰਾ ਭਵਿੱਖਬਾਣੀਆਂ ਕੀਤੀਆਂ ਸਨ, ਉਸ ਨੇ ਕਿਹਾ ਕਿ ਉਸ ਦੇ ਮਸੀਹਾ ਨੂੰ ਦੁੱਖ ਸਹਿਣੇ ਪੈਣਗੇ। ਤੌਬਾ ਕਰੋ, ਅਤੇ ਪਰਮੇਸ਼ਵਰ ਦੇ ਵੱਲ ਮੁੜੋ, ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਤੁਹਾਡੇ ਲਈ ਸੁੱਖ ਦੇ ਦਿਨ ਆਉਣ, ਅਤੇ ਤਾਂ ਜੋ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਚੁਣਿਆ ਗਿਆ ਹੈ, ਯਿਸ਼ੂ ਨੂੰ ਭੇਜ ਦੇਵੇ। ਜੋ ਉਹ ਸਵਰਗ ਵਿੱਚ ਰਹੇ, ਕਿ ਜਦੋਂ ਤੱਕ ਪਰਮੇਸ਼ਵਰ ਦਾ ਹਰ ਚੀਜ਼ ਨੂੰ ਬਹਾਲ ਕਰਨ ਦਾ ਸਮਾਂ ਨਾ ਜਾਵੇ, ਜਿਵੇਂ ਉਸ ਨੇ ਬਹੁਤ ਪਹਿਲਾਂ ਤੋਂ ਹੀ ਆਪਣੇ ਪਵਿੱਤਰ ਨਬੀਆਂ ਰਾਹੀਂ ਵਾਅਦਾ ਕੀਤਾ ਸੀ।” ਤਾਂ ਮੋਸ਼ੇਹ ਨੇ ਆਖਿਆ, “ਪ੍ਰਭੂ ਤੁਹਾਡਾ ਪਰਮੇਸ਼ਵਰ ਤੁਹਾਡੇ ਲਈ ਮੇਰੇ ਵਰਗੇ ਨਬੀ ਨੂੰ ਤੁਹਾਡੇ ਭਰਾਵਾਂ ਵਿੱਚੋਂ ਖੜ੍ਹਾ ਕਰੇਗਾ, ਜੋ ਕੁਝ ਉਹ ਤੁਹਾਨੂੰ ਆਖੇ ਤੁਸੀਂ ਉਸ ਦੀ ਜ਼ਰੂਰ ਸੁਣਨਾ।” ਹਰੇਕ ਮਨੁੱਖ ਜੋ ਉਸ ਨਬੀ ਦੀਆਂ ਗੱਲਾਂ ਨਾ ਸੁਣੇਗਾ ਉਹ ਆਪਣੇ ਲੋਕਾਂ ਵਿੱਚੋਂ ਪੂਰੀ ਤਰ੍ਹਾਂ ਨਾਸ਼ ਕੀਤਾ ਜਾਵੇਗਾ।2
“ਦਰਅਸਲ, ਸਮੂਏਲ ਤੋਂ ਲੈ ਕੇ ਅਤੇ ਉਸ ਤੋਂ ਬਆਦ ਦੇ ਸਾਰੇ ਨਬੀਆਂ ਜਿਨ੍ਹਾਂ ਨੇ ਇਨ੍ਹਾਂ ਹੀ ਦਿਨਾਂ ਬਾਰੇ ਭਵਿੱਖਬਾਣੀ ਕਰਕੇ ਦੱਸਿਆ। ਅਤੇ ਤੁਸੀਂ ਉਹ ਨਬੀਆਂ ਦੇ ਅਤੇ ਉਸ ਨੇਮ ਦੇ ਵਾਰਸ ਹੋ ਜੋ ਪਰਮੇਸ਼ਵਰ ਨੇ ਤੁਹਾਡੇ ਪਿਉ-ਦਾਦਿਆਂ ਨਾਲ ਕੀਤਾ ਸੀ। ਉਸ ਨੇ ਅਬਰਾਹਾਮ ਨੂੰ ਕਿਹਾ, ‘ਤੇਰੀ ਵੰਸ਼ ਦੇ ਜ਼ਰੀਏ ਧਰਤੀ ਦੇ ਸਾਰੇ ਲੋਕਾਂ ਨੂੰ ਅਸੀਸ ਮਿਲੇਗੀ।’3 ਜਦੋਂ ਪਰਮੇਸ਼ਵਰ ਨੇ ਆਪਣੇ ਸੇਵਕ ਨੂੰ ਖੜ੍ਹਾ ਕੀਤਾ, ਤਾਂ ਉਸ ਨੇ ਉਸ ਨੂੰ ਸਭ ਤੋਂ ਪਹਿਲਾਂ ਤੁਹਾਡੇ ਕੋਲ ਭੇਜਿਆ ਤਾਂ ਜੋ ਤੁਹਾਨੂੰ ਹਰ ਇੱਕ ਨੂੰ ਆਪਣੇ ਭੈੜੇ ਕੰਮਾਂ ਤੋਂ ਦੂਰ ਕਰਕੇ ਅਸੀਸ ਦੇਵੇ।”
Source notes (3)
- Footnote ਹੈਕਲ ਯਹੂਦੀਆਂ ਦਾ ਮੰਦਰ
- Footnote ਬਿਵ 18:15,18,19
- Footnote ਉਤ 12:3; 18:18; 22:18; 26:4
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.