Biblica® Open Punjabi Contemporary Version 2025
2 ਸ਼ਮੁਏਲ 11
ਦਾਵੀਦ ਅਤੇ ਬੈਥਸ਼ੇਬਾ
ਬਸੰਤ ਰੁੱਤ ਵਿੱਚ, ਜਦੋਂ ਰਾਜੇ ਯੁੱਧ ਲਈ ਜਾਂਦੇ ਸਨ, ਦਾਵੀਦ ਨੇ ਯੋਆਬ ਨੂੰ ਰਾਜਿਆਂ ਅਤੇ ਇਸਰਾਏਲ ਦੀ ਸਾਰੀ ਫ਼ੌਜ ਸਮੇਤ ਬਾਹਰ ਭੇਜਿਆ। ਉਨ੍ਹਾਂ ਨੇ ਅੰਮੋਨੀਆਂ ਨੂੰ ਤਬਾਹ ਕਰ ਦਿੱਤਾ ਅਤੇ ਰਬਾਹ ਨੂੰ ਘੇਰ ਲਿਆ। ਪਰ ਦਾਵੀਦ ਯੇਰੂਸ਼ਲੇਮ ਵਿੱਚ ਹੀ ਰਿਹਾ।
ਇੱਕ ਸ਼ਾਮ ਦਾਵੀਦ ਆਪਣੇ ਬਿਸਤਰੇ ਤੋਂ ਉੱਠਿਆ ਅਤੇ ਮਹਿਲ ਦੀ ਛੱਤ ਉੱਤੇ ਘੁੰਮਣ ਲੱਗਾ। ਉਸ ਨੇ ਛੱਤ ਤੋਂ ਇੱਕ ਔਰਤ ਨੂੰ ਨਹਾਉਂਦੇ ਦੇਖਿਆ। ਉਹ ਔਰਤ ਵੇਖਣ ਵਿੱਚ ਬਹੁਤ ਸੋਹਣੀ ਸੀ, ਅਤੇ ਦਾਵੀਦ ਨੇ ਉਸ ਬਾਰੇ ਪਤਾ ਕਰਨ ਲਈ ਕਿਸੇ ਨੂੰ ਭੇਜਿਆ। ਉਸ ਆਦਮੀ ਨੇ ਆਖਿਆ, “ਉਹ ਬੈਥਸ਼ੇਬਾ ਹੈ, ਅਲਯਾਮ ਦੀ ਧੀ ਅਤੇ ਹਿੱਤੀ ਊਰੀਯਾਹ ਦੀ ਪਤਨੀ ਹੈ।” ਫਿਰ ਦਾਵੀਦ ਨੇ ਉਸ ਨੂੰ ਲੈਣ ਲਈ ਸੰਦੇਸ਼ਵਾਹਕ ਭੇਜੇ। ਫਿਰ ਉਹ ਉਸਦੇ ਕੋਲ ਆਈ ਅਤੇ ਉਹ ਉਸਦੇ ਨਾਲ ਸੌਂ ਗਿਆ। (ਕਿਉਂਕਿ ਉਹ ਆਪਣੀ ਅਸ਼ੁੱਧਤਾਈ ਤੋਂ ਸ਼ੁੱਧ ਹੋਈ ਸੀ) ਫਿਰ ਉਹ ਘਰ ਵਾਪਸ ਚਲੀ ਗਈ। ਉਹ ਔਰਤ ਗਰਭਵਤੀ ਹੋਈ ਅਤੇ ਦਾਵੀਦ ਨੂੰ ਸੁਨੇਹਾ ਭੇਜਿਆ, “ਮੈਂ ਗਰਭਵਤੀ ਹਾਂ।”
ਇਸ ਲਈ ਦਾਵੀਦ ਨੇ ਯੋਆਬ ਨੂੰ ਇਹ ਸੰਦੇਸ਼ ਭੇਜਿਆ, “ਹਿੱਤੀ ਊਰੀਯਾਹ ਨੂੰ ਮੇਰੇ ਕੋਲ ਭੇਜੋ।” ਅਤੇ ਯੋਆਬ ਨੇ ਉਸਨੂੰ ਦਾਵੀਦ ਕੋਲ ਭੇਜਿਆ। ਜਦੋਂ ਊਰੀਯਾਹ ਉਸ ਕੋਲ ਆਇਆ ਤਾਂ ਦਾਵੀਦ ਨੇ ਉਸ ਨੂੰ ਪੁੱਛਿਆ ਕਿ ਯੋਆਬ ਕਿਹੋ ਜਿਹਾ ਸੀ, ਸਿਪਾਹੀ ਕਿਵੇਂ ਸਨ ਅਤੇ ਯੁੱਧ ਕਿਵੇਂ ਚੱਲ ਰਿਹਾ ਸੀ? ਤਦ ਦਾਵੀਦ ਨੇ ਊਰੀਯਾਹ ਨੂੰ ਆਖਿਆ, “ਆਪਣੇ ਘਰ ਜਾ ਕੇ ਆਪਣੇ ਪੈਰ ਧੋ।” ਇਸ ਲਈ ਊਰੀਯਾਹ ਨੇ ਜਦੋਂ ਮਹਿਲ ਤੋਂ ਨਿੱਕਲਿਆ ਅਤੇ ਰਾਜੇ ਵੱਲੋਂ ਇੱਕ ਤੋਹਫ਼ਾ ਉਸਦੇ ਪਿੱਛੇ ਭੇਜਿਆ ਗਿਆ। ਪਰ ਊਰੀਯਾਹ ਆਪਣੇ ਸਾਰੇ ਮਾਲਕਾਂ ਦੇ ਨਾਲ ਮਹਿਲ ਦੇ ਪ੍ਰਵੇਸ਼ ਦੁਆਰ ਉੱਤੇ ਸੌਂ ਗਿਆ ਅਤੇ ਆਪਣੇ ਘਰ ਨਾ ਗਿਆ।
ਜਦੋਂ ਦਾਵੀਦ ਨੂੰ ਦੱਸਿਆ ਗਿਆ, “ਊਰੀਯਾਹ ਘਰ ਨਹੀਂ ਗਿਆ।” ਇਸ ਲਈ ਉਸ ਨੇ ਊਰੀਯਾਹ ਨੂੰ ਪੁੱਛਿਆ, “ਭਲਾ ਤੂੰ ਸਫਰ ਕਰਕੇ ਨਹੀਂ ਆਇਆ ਫਿਰ ਤੂੰ ਆਪਣੇ ਘਰ ਕਿਉਂ ਨਹੀਂ ਗਿਆ?”
ਊਰੀਯਾਹ ਨੇ ਦਾਵੀਦ ਨੂੰ ਆਖਿਆ, “ਸੰਦੂਕ, ਇਸਰਾਏਲ ਅਤੇ ਯਹੂਦਾਹ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਮੇਰੇ ਸੈਨਾਪਤੀ ਯੋਆਬ ਅਤੇ ਮੇਰੇ ਸੁਆਮੀ ਦੇ ਦਾਸ ਖੁੱਲ੍ਹੇ ਦੇਸ਼ ਵਿੱਚ ਡੇਰਾ ਲਾਈ ਬੈਠੇ ਸਨ। ਫਿਰ ਮੈਂ ਕਿਵੇਂ ਆਪਣੇ ਘਰ ਵਿੱਚ ਜਾ ਕੇ ਖਾਵਾਂ-ਪੀਵਾਂ ਅਤੇ ਆਪਣੀ ਪਤਨੀ ਨਾਲ ਪਿਆਰ ਕਰਾਂ? ਤੇਰੀ ਜਾਨ ਅਤੇ ਤੇਰੇ ਪ੍ਰਾਣ ਦੀ ਸਹੁੰ ਮੈਂ ਅਜਿਹਾ ਕਦੀ ਨਾ ਕਰਾਂਗਾ!”
ਤਦ ਦਾਵੀਦ ਨੇ ਉਸਨੂੰ ਕਿਹਾ, “ਇੱਕ ਦਿਨ ਹੋਰ ਇੱਥੇ ਠਹਿਰ ਅਤੇ ਸਵੇਰ ਨੂੰ ਮੈਂ ਤੈਨੂੰ ਵਾਪਸ ਭੇਜਾਂਗਾ।” ਇਸ ਲਈ ਊਰੀਯਾਹ ਉਸ ਦਿਨ ਅਤੇ ਅਗਲੇ ਦਿਨ ਯੇਰੂਸ਼ਲੇਮ ਵਿੱਚ ਰਿਹਾ। ਦਾਵੀਦ ਦੇ ਸੱਦੇ ਤੇ, ਉਸਨੇ ਉਸਦੇ ਨਾਲ ਖਾਧਾ ਪੀਤਾ ਅਤੇ ਦਾਵੀਦ ਨੇ ਉਸਨੂੰ ਮਤਵਾਲਾ ਕਰ ਦਿੱਤਾ। ਉਹ ਸ਼ਾਮ ਨੂੰ ਊਰੀਯਾਹ ਆਪਣੇ ਮਾਲਕ ਦੇ ਨੌਕਰਾਂ ਦੇ ਵਿਚਕਾਰ ਆਪਣੀ ਮੰਜੀ ਉੱਤੇ ਸੁੱਤਾ ਰਿਹਾ, ਪਰ ਉਹ ਘਰ ਨਹੀਂ ਗਿਆ।
ਸਵੇਰੇ ਦਾਵੀਦ ਨੇ ਯੋਆਬ ਨੂੰ ਚਿੱਠੀ ਲਿਖੀ ਅਤੇ ਊਰੀਯਾਹ ਦੇ ਹੱਥੀਂ ਉਸਨੂੰ ਭੇਜੀ। ਉਸ ਚਿੱਠੀ ਵਿੱਚ ਦਾਵੀਦ ਨੇ ਇਹ ਲਿਖਿਆ ਸੀ, “ਊਰੀਯਾਹ ਨੂੰ ਉੱਥੇ ਰੱਖਿਓ ਜਿੱਥੇ ਲੜਾਈ ਬਹੁਤ ਭਿਆਨਕ ਹੈ। ਫਿਰ ਉਸ ਤੋਂ ਪਿੱਛੇ ਹਟ ਜਾਓ ਤਾਂ ਜੋ ਉਹ ਮਾਰਿਆ ਜਾਵੇ।”
ਇਸ ਲਈ ਜਦੋਂ ਯੋਆਬ ਨੇ ਸ਼ਹਿਰ ਨੂੰ ਘੇਰ ਲਿਆ, ਉਸਨੇ ਊਰੀਯਾਹ ਨੂੰ ਇੱਕ ਅਜਿਹੀ ਥਾਂ ਤੇ ਠਹਿਰਾ ਦਿੱਤਾ ਜਿੱਥੇ ਉਹ ਜਾਣਦਾ ਸੀ ਕਿ ਇੱਥੇ ਸਭ ਤੋਂ ਮਜ਼ਬੂਤ ਸੂਰਮੇ ਹਨ। ਜਦੋਂ ਸ਼ਹਿਰ ਦੇ ਲੋਕ ਬਾਹਰ ਆਏ ਅਤੇ ਯੋਆਬ ਦੇ ਵਿਰੁੱਧ ਲੜੇ, ਤਾਂ ਦਾਵੀਦ ਦੀ ਸੈਨਾਂ ਵਿੱਚੋਂ ਕੁਝ ਆਦਮੀ ਡਿੱਗ ਪਏ। ਇਸ ਤੋਂ ਇਲਾਵਾ, ਹਿੱਤੀ ਊਰੀਯਾਹ ਦੀ ਮੌਤ ਹੋ ਗਈ।
ਤਦ ਯੋਆਬ ਨੇ ਸੁਨੇਹਾ ਦੇਣ ਵਾਲੇ ਭੇਜ ਕੇ ਲੜਾਈ ਦੀ ਪੂਰੀ ਖ਼ਬਰ ਦਾਵੀਦ ਨੂੰ ਦੱਸੀ। ਉਸਨੇ ਸੰਦੇਸ਼ਵਾਹਕ ਨੂੰ ਇਸ ਤਰ੍ਹਾਂ ਸਮਝਾ ਕੇ ਆਖਿਆ, “ਜਦੋਂ ਤੂੰ ਰਾਜੇ ਨੂੰ ਲੜਾਈ ਦੀ ਇਹ ਪੂਰੀ ਗੱਲ ਸੁਣਾਵੇ, ਜੇਕਰ ਅਜਿਹਾ ਹੋਵੇ ਕਿ ਰਾਜੇ ਦਾ ਕ੍ਰੋਧ ਭੜਕੇ ਅਤੇ ਉਹ ਤੈਨੂੰ ਆਖੇ, ‘ਕਿ ਜਦ ਤੁਸੀਂ ਲੜਨ ਨੂੰ ਗਏ ਤਾਂ ਸ਼ਹਿਰ ਦੇ ਇੰਨੇ ਨੇੜੇ ਕਿਉਂ ਗਏ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਉਹ ਕੰਧ ਉੱਤੋਂ ਤੀਰ ਚਲਾਉਣਗੇ? ਯਰੂਬ-ਬੇਸ਼ੇਥ1 ਵਜੋਂ ਵੀ ਜਾਣਿਆ ਜਾਂਦਾ ਸੀ ਵਜੋਂ ਵੀ ਜਾਣਿਆ ਜਾਂਦਾ ਸੀ ਦੇ ਪੁੱਤਰ ਅਬੀਮੇਲੇਕ ਨੂੰ ਕਿਸ ਨੇ ਮਾਰਿਆ? ਕੀ ਕਿਸੇ ਤੀਵੀਂ ਨੇ ਕੰਧ ਤੋਂ ਚੱਕੀ ਦਾ ਉੱਪਰਲਾ ਪੱਥਰ ਉਸ ਉੱਤੇ ਨਹੀਂ ਸੁੱਟਿਆ ਜਿਸ ਕਰਕੇ ਉਹ ਤੇਬੇਸ ਵਿੱਚ ਮਰ ਗਿਆ? ਤੁਸੀਂ ਸ਼ਹਿਰ ਦੀ ਕੰਧ ਦੇ ਐਨਾ ਨੇੜੇ ਕਿਉਂ ਗਏ?’ ਜੇਕਰ ਉਹ ਤੈਨੂੰ ਇਹ ਪੁੱਛੇ, ਤਾਂ ਉਸ ਨੂੰ ਆਖ, ‘ਇਸ ਤੋਂ ਇਲਾਵਾ, ਤੁਹਾਡਾ ਸੇਵਕ ਊਰੀਯਾਹ ਹਿੱਤੀ ਵੀ ਮਰ ਗਿਆ ਹੈ।’ ”
ਸੰਦੇਸ਼ਵਾਹਕ ਬਾਹਰ ਨਿਕਲਿਆ ਅਤੇ ਜਦੋਂ ਉਹ ਪਹੁੰਚਿਆ ਤਾਂ ਉਸਨੇ ਦਾਵੀਦ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਯੋਆਬ ਨੇ ਉਸਨੂੰ ਕਹਿਣ ਲਈ ਭੇਜਿਆ ਸੀ। ਸੰਦੇਸ਼ਵਾਹਕ ਨੇ ਦਾਵੀਦ ਨੂੰ ਆਖਿਆ, “ਕਿ ਸੁੱਚ-ਮੁੱਚ ਲੋਕ ਸਾਡੇ ਉੱਤੇ ਭਾਰੀ ਪੈ ਗਏ ਅਤੇ ਉਹ ਮੈਦਾਨ ਵਿੱਚ ਸਾਡੇ ਵਿਰੁੱਧ ਆ ਗਏ, ਪਰ ਅਸੀਂ ਉਨ੍ਹਾਂ ਨੂੰ ਸ਼ਹਿਰ ਦੇ ਫ਼ਾਟਕ ਦੇ ਪ੍ਰਵੇਸ਼ ਦੁਆਰ ਤੱਕ ਮਾਰਦੇ ਗਏ। ਤਦ ਤੀਰ ਅੰਦਾਜ਼ਾਂ ਨੇ ਕੰਧ ਤੋਂ ਤੁਹਾਡੇ ਸੇਵਕਾਂ ਉੱਤੇ ਤੀਰ ਚਲਾਏ ਅਤੇ ਰਾਜੇ ਦੇ ਕੁਝ ਆਦਮੀ ਮਾਰੇ ਗਏ। ਇਸ ਤੋਂ ਇਲਾਵਾ, ਤੁਹਾਡਾ ਸੇਵਕ ਊਰੀਯਾਹ ਹਿੱਤੀ ਮਰ ਗਿਆ ਹੈ।”
ਦਾਵੀਦ ਨੇ ਸੰਦੇਸ਼ਵਾਹਕ ਨੂੰ ਕਿਹਾ, “ਯੋਆਬ ਨੂੰ ਜਾ ਕੇ ਇਹ ਆਖ, ‘ਇਹ ਗੱਲ ਤੋਂ ਉਦਾਸ ਨਾ ਹੋਵੋ, ਕਿਉਂਕਿ ਤਲਵਾਰ ਕਿਸੇ ਨੂੰ ਅੱਜ ਮਾਰਦੀ ਹੈ ਅਤੇ ਕਿਸੇ ਨੂੰ ਕੱਲ੍ਹ। ਸ਼ਹਿਰ ਉੱਤੇ ਹਮਲਾ ਕਰੋ ਅਤੇ ਇਸਨੂੰ ਤਬਾਹ ਕਰੋ।’ ਯੋਆਬ ਨੂੰ ਹੌਸਲਾ ਦੇਣ ਲਈ ਇਹ ਆਖ।”
ਜਦੋਂ ਊਰੀਯਾਹ ਦੀ ਪਤਨੀ ਨੇ ਸੁਣਿਆ ਕਿ ਉਸਦਾ ਪਤੀ ਮਰ ਗਿਆ ਹੈ, ਤਾਂ ਉਸਨੇ ਉਸਦੇ ਲਈ ਸੋਗ ਕੀਤਾ। ਸੋਗ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ, ਦਾਵੀਦ ਨੇ ਉਸ ਨੂੰ ਆਪਣੇ ਘਰ ਲਿਆਉਂਦਾ ਅਤੇ ਉਹ ਉਸ ਦੀ ਪਤਨੀ ਬਣ ਗਈ ਅਤੇ ਉਸ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। ਪਰ ਜੋ ਕੰਮ ਦਾਵੀਦ ਨੇ ਕੀਤਾ ਸੀ, ਯਾਹਵੇਹ ਉਸ ਤੋਂ ਨਾਰਾਜ਼ ਸੀ।
Source notes (1)
- Footnote ਯਰੂਬ-ਬੇਸ਼ੇਥ ਅਰਥਾਤ ਜਿਸਨੂੰ ਯਰੁੱਬਆਲ ਨਾਮ ਨਾਲ ਵੀ ਜਾਣਿਆ ਜਾਂਦਾ ਸੀ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.