Biblica® Open Punjabi Contemporary Version 2025
2 ਰਾਜਿਆਂ 12
ਯੋਆਸ਼ ਦੁਆਰਾ ਮੰਦਰ ਦੀ ਮੁਰੰਮਤ
ਯੇਹੂ ਦੇ ਸੱਤਵੇਂ ਸਾਲ, ਯੋਆਸ਼ ਪਾਤਸ਼ਾਹ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਚਾਲੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਜ਼ਿਬਿਯਾਹ ਸੀ ਜੋ ਬੇਰਸ਼ੇਬਾ ਨਗਰ ਤੋਂ ਸੀ। ਯੋਆਸ਼ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ ਸਾਰੇ ਸਾਲ ਯਹੋਯਾਦਾ ਜਾਜਕ ਨੇ ਉਸਨੂੰ ਹਿਦਾਇਤ ਦਿੱਤੀ। ਉੱਚੀਆਂ ਥਾਵਾਂ ਨੂੰ ਨਾ ਹਟਾਇਆ ਅਤੇ ਲੋਕ ਉੱਥੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਰਹੇ।
ਯੋਆਸ਼ ਨੇ ਪੁਜਾਰੀਆਂ ਨੂੰ ਕਿਹਾ, “ਉਹ ਸਾਰਾ ਪੈਸਾ ਇਕੱਠਾ ਕਰੋ ਜੋ ਯਾਹਵੇਹ ਦੇ ਮੰਦਰ ਲਈ ਪਵਿੱਤਰ ਭੇਂਟਾ ਵਜੋਂ ਲਿਆਇਆ ਜਾਂਦਾ ਹੈ। ਅਰਥਾਤ ਜਨਗਣਨਾ ਵਿੱਚ ਇਕੱਠਾ ਕੀਤਾ ਗਿਆ ਪੈਸਾ, ਨਿੱਜੀ ਸੁੱਖਣਾ ਤੋਂ ਪ੍ਰਾਪਤ ਕੀਤਾ ਪੈਸਾ ਅਤੇ ਆਪਣੀ ਮਰਜ਼ੀ ਨਾਲ ਮੰਦਰ ਵਿੱਚ ਲਿਆਇਆ ਗਿਆ ਪੈਸਾ। ਹਰੇਕ ਜਾਜਕ ਨੂੰ ਹਰ ਖਜ਼ਾਨਚੀਆਂ ਤੋਂ ਪੈਸੇ ਲੈਣ ਦਿਓ, ਫਿਰ ਮੰਦਰ ਵਿੱਚ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਮੁਰੰਮਤ ਲਈ ਇਸ ਦੀ ਵਰਤੋਂ ਕਰੋ।”
ਪਰ ਰਾਜੇ ਯੋਆਸ਼ ਦੇ ਤੇਈਵੇਂ ਸਾਲ ਤੱਕ ਜਾਜਕਾਂ ਨੇ ਅਜੇ ਵੀ ਮੰਦਰ ਦੀ ਮੁਰੰਮਤ ਨਹੀਂ ਕੀਤੀ ਸੀ। ਇਸ ਲਈ ਰਾਜਾ ਯੋਆਸ਼ ਨੇ ਯਹੋਯਾਦਾ ਜਾਜਕ ਅਤੇ ਹੋਰ ਜਾਜਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਤੁਸੀਂ ਮੰਦਰ ਦੇ ਨੁਕਸਾਨ ਦੀ ਮੁਰੰਮਤ ਕਿਉਂ ਨਹੀਂ ਕਰ ਰਹੇ ਹੋ? ਇਸ ਲਈ ਹੁਣ ਆਪਣੇ ਜਾਨਣ ਵਾਲਿਆਂ ਕੋਲੋਂ ਪੈਸੇ ਨਾ ਲਓ, ਸਗੋਂ ਮੰਦਰ ਦੀ ਮੁਰੰਮਤ ਲਈ ਦੇ ਦਿਓ।” ਜਾਜਕਾਂ ਨੇ ਸਹਿਮਤੀ ਦਿੱਤੀ ਕਿ ਉਹ ਲੋਕਾਂ ਤੋਂ ਕੋਈ ਹੋਰ ਪੈਸਾ ਨਹੀਂ ਇਕੱਠਾ ਕਰਨਗੇ ਅਤੇ ਉਹ ਖੁਦ ਮੰਦਰ ਦੀ ਮੁਰੰਮਤ ਨਹੀਂ ਕਰਨਗੇ।
ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲਿਆ ਅਤੇ ਇਸ ਦੇ ਢੱਕਣ ਵਿੱਚ ਇੱਕ ਮੋਰੀ ਕਰ ਦਿੱਤੀ। ਉਸਨੇ ਇਸਨੂੰ ਜਗਵੇਦੀ ਦੇ ਕੋਲ ਸੱਜੇ ਪਾਸੇ ਰੱਖਿਆ ਜਦੋਂ ਕੋਈ ਵੀ ਯਾਹਵੇਹ ਦੇ ਮੰਦਰ ਵਿੱਚ ਦਾਖਲ ਹੁੰਦਾ ਤਾਂ ਦਰਵਾਜ਼ੇ ਦੀ ਰਾਖੀ ਕਰਨ ਵਾਲੇ ਜਾਜਕਾਂ ਨੇ ਉਹ ਸਾਰਾ ਪੈਸਾ ਸੰਦੂਕ ਵਿੱਚ ਪਾ ਦਿੱਤਾ ਜੋ ਯਾਹਵੇਹ ਦੇ ਮੰਦਰ ਵਿੱਚ ਲਿਆਂਦਾ ਗਿਆ ਸੀ। ਜਦੋਂ ਵੀ ਉਹਨਾਂ ਨੇ ਦੇਖਿਆ ਕਿ ਸੰਦੂਕ ਵਿੱਚ ਬਹੁਤ ਸਾਰਾ ਪੈਸਾ ਹੈ, ਤਾਂ ਸ਼ਾਹੀ ਸਕੱਤਰ ਅਤੇ ਮਹਾਂ ਜਾਜਕ ਆਉਂਦੇ ਹਨ, ਉਹ ਪੈਸੇ ਗਿਣਦੇ ਸਨ ਜੋ ਯਾਹਵੇਹ ਦੇ ਮੰਦਰ ਵਿੱਚ ਲਿਆਂਦੇ ਗਏ ਸਨ ਅਤੇ ਇਸ ਨੂੰ ਬੋਰੀਆਂ ਵਿੱਚ ਪਾ ਦਿੰਦੇ ਸਨ। ਜਦੋਂ ਰਕਮ ਤੈਅ ਹੋ ਗਈ, ਤਾਂ ਉਹਨਾਂ ਨੇ ਮੰਦਰ ਦੇ ਕੰਮ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਗਏ ਆਦਮੀਆਂ ਨੂੰ ਪੈਸੇ ਦੇ ਦਿੱਤੇ। ਇਸ ਦੇ ਨਾਲ ਉਹਨਾਂ ਨੇ ਕੰਮ ਕਰਨ ਵਾਲਿਆਂ ਨੂੰ ਮਜ਼ਦੂਰੀ ਦਿੰਦੇ ਸਨ ਜਿਨ੍ਹਾਂ ਨੇ ਯਾਹਵੇਹ ਦੇ ਮੰਦਰ ਵਿੱਚ ਕੰਮ ਕੀਤਾ। ਉਸ ਪੈਸੇ ਵਿਚੋਂ ਉਹ ਤਰਖਾਣਾਂ ਨੂੰ ਤੇ ਉਸਾਰੀ ਕਰਨ ਵਾਲਿਆਂ ਮਿਸਤਰੀਆਂ ਨੂੰ ਅਤੇ ਪੱਥਰ ਕੱਟਣ ਵਾਲਿਆਂ ਨੂੰ ਮਜ਼ਦੂਰੀ ਦਿੰਦੇ ਸਨ। ਉਹਨਾਂ ਨੇ ਯਾਹਵੇਹ ਦੇ ਮੰਦਰ ਦੀ ਮੁਰੰਮਤ ਲਈ ਲੱਕੜ ਅਤੇ ਪੱਥਰ ਦੇ ਬਲਾਕ ਖਰੀਦੇ, ਅਤੇ ਮੰਦਰ ਦੀ ਮੁਰੰਮਤ ਦੇ ਹੋਰ ਸਾਰੇ ਖਰਚੇ ਪੂਰੇ ਕੀਤੇ।
ਮੰਦਰ ਵਿੱਚ ਲਿਆਂਦੇ ਗਏ ਪੈਸੇ ਨੂੰ ਮੰਦਰ ਦੇ ਲਈ ਚਾਂਦੀ ਦੇ ਭਾਂਡੇ, ਗੁਲਤਰਾਸ਼, ਛਿੜਕਣ ਵਾਲੇ ਕਟੋਰੇ, ਤੁਰ੍ਹੀਆਂ ਜਾਂ ਸੋਨੇ ਜਾਂ ਚਾਂਦੀ ਦਾ ਕੋਈ ਹੋਰ ਸਮਾਨ ਬਣਾਉਣ ਲਈ ਖਰਚ ਨਹੀਂ ਕੀਤਾ ਗਿਆ ਸੀ। ਉਸ ਪੈਸੇ ਵਿਚੋਂ ਮਜ਼ਦੂਰਾਂ ਨੂੰ ਮਜ਼ਦੂਰੀ ਦਿੱਤੀ ਜਾਦੀ ਸੀ, ਜੋ ਮੰਦਰ ਦੀ ਮੁਰੰਮਤ ਦਾ ਕੰਮ ਕਰ ਰਹੇ ਸੀ। ਇਸ ਤੋਂ ਇਲਾਵਾ ਉਸ ਨੇ ਜਿਨ੍ਹਾਂ ਲੋਕਾਂ ਨੂੰ ਪੈਸੇ ਦਿੱਤੇ ਸਨ, ਉਹਨਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਲਿਆ ਕਿਉਂਕਿ ਉਹ ਸਾਰੇ ਇਮਾਨਦਾਰ ਸਨ। ਦੋਸ਼ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ1 ਦਾ ਪੈਸਾ ਯਾਹਵੇਹ ਦੇ ਭਵਨ ਵਿੱਚ ਨਹੀਂ ਲਿਆਇਆ ਜਾਂਦਾ ਸੀ; ਉਹ ਜਾਜਕਾਂ ਦਾ ਹੁੰਦਾ ਸੀ।
ਇਸੇ ਸਮੇਂ ਦੇ ਕਰੀਬ ਅਰਾਮ ਦੇਸ਼ ਦਾ ਰਾਜਾ ਹਜ਼ਾਏਲ ਚੜ੍ਹ ਗਿਆ ਅਤੇ ਗਾਥ ਉੱਤੇ ਹਮਲਾ ਕਰ ਕੇ ਉਸ ਉੱਤੇ ਕਬਜ਼ਾ ਕਰ ਲਿਆ। ਫਿਰ ਉਹ ਯੇਰੂਸ਼ਲੇਮ ਉੱਤੇ ਹਮਲਾ ਕਰਨ ਲਈ ਮੁੜਿਆ। ਪਰ ਯਹੂਦਾਹ ਦੇ ਰਾਜੇ ਯੋਆਸ਼ ਨੇ ਯਹੋਸ਼ਾਫ਼ਾਟ, ਯਹੋਰਾਮ ਅਤੇ ਅਹਜ਼ਯਾਹ ਯਹੂਦਾਹ ਦੇ ਰਾਜੇ ਦੁਆਰਾ ਭੇਟ ਕੀਤੀਆਂ ਸਾਰੀਆਂ ਪਵਿੱਤਰ ਵਸਤੂਆਂ ਅਤੇ ਉਹ ਤੋਹਫ਼ੇ ਜੋ ਉਸਨੇ ਖੁਦ ਭੇਟ ਕੀਤੇ ਸਨ ਅਤੇ ਯਾਹਵੇਹ ਦੇ ਮੰਦਰ ਦੇ ਖਜ਼ਾਨਿਆਂ ਵਿੱਚੋਂ ਮਿਲਿਆ ਸਾਰਾ ਸੋਨਾ ਲੈ ਗਿਆ ਅਤੇ ਸ਼ਾਹੀ ਮਹਿਲ ਤੋਂ ਅਤੇ ਉਸ ਨੇ ਉਹਨਾਂ ਨੂੰ ਅਰਾਮ ਦੇ ਰਾਜੇ ਹਜ਼ਾਏਲ ਕੋਲ ਭੇਜਿਆ, ਜੋ ਫਿਰ ਯੇਰੂਸ਼ਲੇਮ ਤੋਂ ਵਾਪਸ ਚਲਾ ਗਿਆ।
ਯੋਆਸ਼ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ। ਉਸਦੇ ਅਧਿਕਾਰੀਆਂ ਨੇ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਸਿਲਾ ਨੂੰ ਜਾਂਦੀ ਸੜਕ ਬੈਥ ਮਿਲੋ ਵਿਖੇ ਉਸਦਾ ਕਤਲ ਕਰ ਦਿੱਤਾ। ਜਿਨ੍ਹਾਂ ਅਧਿਕਾਰੀਆਂ ਨੇ ਉਸ ਦਾ ਕਤਲ ਕੀਤਾ ਉਹ ਇਹ ਸਨ ਸ਼ਿਮਿਯਥ ਦਾ ਪੁੱਤਰ ਯੋਜ਼ਾਬਾਦ ਅਤੇ ਸ਼ੋਮੇਰ ਦਾ ਪੁੱਤਰ ਯਹੋਜ਼ਾਬਾਦ। ਉਹ ਮਰ ਗਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਆਪਣੇ ਪੁਰਖਿਆਂ ਨਾਲ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਅਮਾਜ਼ਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।
Source notes (1)
- Footnote ਪਾਪ ਦੀਆਂ ਭੇਟਾਂ ਅਰਥਾਤ ਸ਼ੁੱਧੀਕਰਨ ਦੀਆ ਭੇਟਾਂ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.