Biblica® Open Punjabi Contemporary Version 2025
1 ਸ਼ਮੂਏਲ 26
ਦਾਵੀਦ ਨੇ ਫੇਰ ਸ਼ਾਊਲ ਦੀ ਜਾਨ ਬਚਾਈ
ਜ਼ੀਫ਼ੀਆਂ ਨੇ ਗਿਬਆਹ ਵਿੱਚ ਸ਼ਾਊਲ ਕੋਲ ਜਾ ਕੇ ਆਖਿਆ, “ਕੀ ਦਾਵੀਦ ਹਕੀਲਾਹ ਦੀ ਪਹਾੜੀ ਉੱਤੇ ਜਿਹੜਾ ਯਸ਼ੀਮੋਨ ਦੇ ਸਾਹਮਣੇ ਹੈ ਲੁਕਿਆ ਨਹੀਂ ਹੈ?”
ਤਾਂ ਸ਼ਾਊਲ ਆਪਣੀ ਤਿੰਨ ਹਜ਼ਾਰ ਚੁਣੀ ਹੋਈ ਇਸਰਾਏਲੀ ਫ਼ੌਜ ਨਾਲ ਜ਼ੀਫ਼ ਦੇ ਉਜਾੜ ਵਿੱਚ ਦਾਵੀਦ ਨੂੰ ਲੱਭਣ ਲਈ ਹੇਠਾਂ ਗਿਆ। ਸ਼ਾਊਲ ਨੇ ਆਪਣਾ ਡੇਰਾ ਯਸ਼ੀਮੋਨ ਦੇ ਸਾਹਮਣੇ ਹਕੀਲਾਹ ਦੀ ਪਹਾੜੀ ਉੱਤੇ ਸੜਕ ਦੇ ਕੋਲ ਬਣਾਇਆ ਪਰ ਦਾਵੀਦ ਉਜਾੜ ਵਿੱਚ ਹੀ ਰਿਹਾ। ਜਦੋਂ ਉਸਨੇ ਵੇਖਿਆ ਕਿ ਸ਼ਾਊਲ ਉੱਥੇ ਉਸਦੇ ਮਗਰ ਤੁਰਿਆ ਆਉਂਦਾ ਹੈ। ਤਦ ਦਾਵੀਦ ਨੇ ਭੇਤੀਆਂ ਨੂੰ ਘੱਲਿਆ ਅਤੇ ਜਾਣਿਆ ਕਿ ਸ਼ਾਊਲ ਸੱਚ-ਮੁੱਚ ਆਇਆ ਹੈ।
ਤਦ ਦਾਵੀਦ ਚੱਲਿਆ ਅਤੇ ਉਸ ਥਾਂ ਨੂੰ ਗਿਆ ਜਿੱਥੇ ਸ਼ਾਊਲ ਨੇ ਡੇਰਾ ਲਾਇਆ ਸੀ। ਦਾਵੀਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮੇ ਪਿਆ ਹੋਇਆ ਸੀ ਅਤੇ ਨੇਰ ਦਾ ਪੁੱਤਰ ਅਬਨੇਰ ਵੀ ਜੋ ਉਸਦਾ ਸੈਨਾਪਤੀ ਸੀ ਵੇਖਿਆ। ਸ਼ਾਊਲ ਡੇਰੇ ਦੇ ਅੰਦਰ ਲੇਟਿਆ ਹੋਇਆ ਸੀ ਅਤੇ ਫ਼ੌਜਾਂ ਨੇ ਉਸ ਦੇ ਆਲੇ-ਦੁਆਲੇ ਡੇਰਾ ਲਾਇਆ ਹੋਇਆ ਸੀ।
ਤਦ ਦਾਵੀਦ ਨੇ ਹਿੱਤੀ ਅਹੀਮਲੇਕ ਅਤੇ ਯੋਆਬ ਦੇ ਭਰਾ ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੂੰ ਆਖਿਆ, “ਮੇਰੇ ਨਾਲ ਸ਼ਾਊਲ ਦੇ ਡੇਰਿਆਂ ਵੱਲ ਕੌਣ ਉਤਰੇਗਾ?”
“ਮੈਂ ਤੇਰੇ ਨਾਲ ਜਾਵਾਂਗਾ,” ਅਬੀਸ਼ਾਈ ਨੇ ਕਿਹਾ।
ਤਾਂ ਦਾਵੀਦ ਅਤੇ ਅਬੀਸ਼ਾਈ ਰਾਤ ਨੂੰ ਫ਼ੌਜ ਵਿੱਚ ਗਏ ਅਤੇ ਉੱਥੇ ਸ਼ਾਊਲ ਡੇਰੇ ਵਿੱਚ ਸੌਂ ਰਿਹਾ ਸੀ ਅਤੇ ਉਸਦੀ ਬਰਛੀ ਉਸਦੇ ਸਿਰ ਦੇ ਕੋਲ ਜ਼ਮੀਨ ਵਿੱਚ ਗੱਡੀ ਹੋਈ ਸੀ। ਅਬਨੇਰ ਅਤੇ ਸਿਪਾਹੀ ਉਸਦੇ ਆਲੇ-ਦੁਆਲੇ ਪਏ ਹੋਏ ਸਨ।
ਅਬੀਸ਼ਾਈ ਨੇ ਦਾਵੀਦ ਨੂੰ ਆਖਿਆ, “ਅੱਜ ਪਰਮੇਸ਼ਵਰ ਨੇ ਤੇਰੇ ਦੁਸ਼ਮਣ ਨੂੰ ਤੇਰੇ ਹੱਥਾਂ ਵਿੱਚ ਦੇ ਦਿੱਤਾ ਹੈ। ਹੁਣ ਮੈਨੂੰ ਆਗਿਆ ਦੇ ਤਾਂ ਮੈਂ ਉਸਨੂੰ ਬਰਛੀ ਦੇ ਇੱਕੋ ਵਾਰ ਨਾਲ ਮਾਰ ਕੇ ਧਰਤੀ ਉੱਤੇ ਵਿੰਨ੍ਹ ਸੁੱਟਾਂ ਅਤੇ ਦੂਸਰੀ ਵਾਰ ਉਸਨੂੰ ਨਾ ਮਾਰਾਂਗਾ।”
ਪਰ ਦਾਵੀਦ ਨੇ ਅਬੀਸ਼ਾਈ ਨੂੰ ਆਖਿਆ, “ਉਸ ਨੂੰ ਨਾਸ ਨਾ ਕਰ! ਕੌਣ ਹੈ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਚੁੱਕੇ ਅਤੇ ਨਿਰਦੋਸ਼ ਠਹਿਰ ਸਕਦਾ ਹੈ? ਜੀਉਂਦੇ ਯਾਹਵੇਹ ਦੀ ਸਹੁੰ,” ਦਾਵੀਦ ਨੇ ਕਿਹਾ, “ਯਾਹਵੇਹ ਆਪ ਹੀ ਉਸਨੂੰ ਮਾਰ ਦੇਵੇਗਾ, ਜਾਂ ਉਸਦਾ ਸਮਾਂ ਆਵੇਗਾ ਅਤੇ ਉਹ ਮਰ ਜਾਵੇਗਾ, ਜਾਂ ਉਹ ਲੜਾਈ ਵਿੱਚ ਜਾ ਕੇ ਮਰ ਜਾਵੇਗਾ। ਪਰ ਯਾਹਵੇਹ ਨਾ ਕਰੇ ਕਿ ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਚਲਾਵਾਂ। ਹੁਣ ਉਹ ਬਰਛੀ ਅਤੇ ਪਾਣੀ ਦੀ ਗੜਵੀ ਜੋ ਉਸਦੇ ਸਿਰ ਦੇ ਨੇੜੇ ਹੈ, ਚੁੱਕ ਲੈ ਅਤੇ ਅਸੀਂ ਤੁਰ ਪਈਏ।”
ਤਦ ਦਾਵੀਦ ਨੇ ਬਰਛੀ ਅਤੇ ਪਾਣੀ ਦੀ ਗੜਵੀ ਸ਼ਾਊਲ ਦੇ ਸਿਰ ਦੇ ਕੋਲ ਲਿਆਇਆ ਅਤੇ ਉਹ ਉੱਥੋਂ ਚਲੇ ਗਏ। ਇਸ ਬਾਰੇ ਨਾ ਕਿਸੇ ਨੇ ਦੇਖਿਆ ਅਤੇ ਨਾ ਹੀ ਕੋਈ ਜਾਗਿਆ। ਉਹ ਸਾਰੇ ਸੌਂ ਰਹੇ ਸਨ, ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਗੂੜ੍ਹੀ ਨੀਂਦ ਵਿੱਚ ਪਾ ਦਿੱਤਾ ਸੀ।
ਤਦ ਦਾਵੀਦ ਪਾਰ ਲੰਘ ਕੇ ਥੋੜੀ ਦੂਰ ਪਹਾੜੀ ਦੀ ਚੋਟੀ ਉੱਤੇ ਖੜ੍ਹਾ ਹੋ ਗਿਆ। ਉਹਨਾਂ ਵਿਚਕਾਰ ਇੱਕ ਵੱਡੀ ਵਿੱਥ ਸੀ। ਦਾਵੀਦ ਨੇ ਫ਼ੌਜ ਅਤੇ ਨੇਰ ਦੇ ਪੁੱਤਰ ਅਬਨੇਰ ਨੂੰ ਪੁਕਾਰ ਕੇ ਆਖਿਆ, ਹੇ ਅਬਨੇਰ ਕੀ ਤੂੰ ਮੈਨੂੰ ਉੱਤਰ ਨਹੀਂ ਦੇਵੇਗਾ?
ਅਬਨੇਰ ਨੇ ਉੱਤਰ ਦਿੱਤਾ, “ਤੂੰ ਕੌਣ ਹੈ ਜੋ ਪਾਤਸ਼ਾਹ ਨੂੰ ਪੁਕਾਰਦਾ ਹੈ?”
ਦਾਵੀਦ ਨੇ ਆਖਿਆ, “ਕੀ ਤੂੰ ਸੂਰਮਾ ਮਨੁੱਖ ਨਹੀਂ? ਅਤੇ ਇਸਰਾਏਲ ਵਿੱਚ ਤੇਰੇ ਵਰਗਾ ਕੌਣ ਹੈ? ਤੂੰ ਆਪਣੇ ਸੁਆਮੀ ਪਾਤਸ਼ਾਹ ਦੀ ਰਾਖੀ ਕਿਉਂ ਨਹੀਂ ਕੀਤੀ? ਕੋਈ ਤੁਹਾਡੇ ਸੁਆਮੀ ਪਾਤਸ਼ਾਹ ਨੂੰ ਮਾਰਨ ਲਈ ਵੜ ਗਿਆ ਸੀ। ਜੋ ਤੁਸੀਂ ਕੀਤਾ ਹੈ ਉਹ ਚੰਗਾ ਨਹੀਂ ਹੈ। ਜੀਉਂਦੇ ਯਾਹਵੇਹ ਦੀ ਸਹੁੰ, ਤੁਸੀਂ ਵੱਢੇ ਜਾਣ ਦੇ ਯੋਗ ਹੋ, ਕਿਉਂਕਿ ਤੁਸੀਂ ਆਪਣੇ ਮਾਲਕ ਦੀ ਰਾਖੀ ਨਹੀਂ ਕੀਤੀ, ਯਾਹਵੇਹ ਦੇ ਮਸਹ ਕੀਤੇ ਹੋਏ ਦੀ। ਆਪਣੇ ਆਲੇ-ਦੁਆਲੇ ਦੇਖੋ। ਰਾਜੇ ਦੇ ਬਰਛੇ ਅਤੇ ਪਾਣੀ ਦੀ ਗੜਵੀ ਕਿੱਥੇ ਹੈ ਜੋ ਉਸਦੇ ਸਿਰ ਦੇ ਕੋਲ ਸੀ?”
ਸ਼ਾਊਲ ਨੇ ਦਾਵੀਦ ਦੀ ਆਵਾਜ਼ ਪਛਾਣ ਲਈ ਅਤੇ ਆਖਿਆ, ਹੇ ਮੇਰੇ ਪੁੱਤਰ ਦਾਵੀਦ ਕੀ ਇਹ ਤੇਰੀ ਆਵਾਜ਼ ਹੈ?
ਦਾਵੀਦ ਨੇ ਉੱਤਰ ਦਿੱਤਾ, “ਹਾਂ, ਮੇਰੇ ਮਹਾਰਾਜ ਪਾਤਸ਼ਾਹ।” ਅਤੇ ਉਸ ਨੇ ਕਿਹਾ, “ਹੇ ਮੇਰਾ ਮਾਲਕ ਆਪਣੇ ਸੇਵਕ ਦਾ ਪਿੱਛਾ ਕਿਉਂ ਕਰਦਾ ਹੈ? ਮੈਂ ਕੀ ਕੀਤਾ ਹੈ, ਅਤੇ ਮੈਂ ਕਿਸ ਬੁਰਿਆਈ ਦਾ ਦੋਸ਼ੀ ਹਾਂ? ਹੁਣ ਮੇਰੇ ਮਾਲਕ ਪਾਤਸ਼ਾਹ ਆਪਣੇ ਸੇਵਕ ਦੀਆਂ ਗੱਲਾਂ ਸੁਣ। ਜੇਕਰ ਯਾਹਵੇਹ ਨੇ ਤੁਹਾਨੂੰ ਮੇਰੇ ਵਿਰੁੱਧ ਉਕਸਾਇਆ ਹੈ, ਤਾਂ ਉਹ ਇੱਕ ਭੇਟ ਸਵੀਕਾਰ ਕਰੇ। ਜੇਕਰ, ਫਿਰ ਵੀ, ਲੋਕਾਂ ਨੇ ਅਜਿਹਾ ਕੀਤਾ ਹੈ, ਤਾਂ ਕੀ ਉਹ ਯਾਹਵੇਹ ਅੱਗੇ ਸਰਾਪ ਦੇ ਸਕਦੇ ਹਨ! ਉਹਨਾਂ ਨੇ ਅੱਜ ਮੈਨੂੰ ਯਾਹਵੇਹ ਦੀ ਵਿਰਾਸਤ ਵਿੱਚ ਮੇਰੇ ਹਿੱਸੇ ਤੋਂ ਭਜਾ ਦਿੱਤਾ ਹੈ ਅਤੇ ਕਿਹਾ ਹੈ, ‘ਜਾ, ਹੋਰ ਦੇਵਤਿਆਂ ਦੀ ਸੇਵਾ ਕਰ।’ ਸੋ ਹੁਣ ਯਾਹਵੇਹ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਤੇ ਨਾ ਵਹੇ। ਇਸਰਾਏਲ ਦਾ ਰਾਜਾ ਪਿੱਸੂ ਦੀ ਭਾਲ ਕਰਨ ਲਈ ਬਾਹਰ ਆਇਆ ਹੈ, ਜਿਵੇਂ ਕੋਈ ਪਹਾੜਾਂ ਵਿੱਚ ਤਿੱਤਰ ਦਾ ਸ਼ਿਕਾਰ ਕਰਦਾ ਹੈ।”
ਤਦ ਸ਼ਾਊਲ ਨੇ ਆਖਿਆ, “ਮੈਂ ਪਾਪ ਕੀਤਾ ਹੈ। ਵਾਪਸ ਆ ਜਾ, ਦਾਵੀਦ ਮੇਰੇ ਪੁੱਤਰ। ਕਿਉਂਕਿ ਤੂੰ ਅੱਜ ਮੇਰੀ ਜ਼ਿੰਦਗੀ ਨੂੰ ਕੀਮਤੀ ਸਮਝਿਆ, ਮੈਂ ਤੈਨੂੰ ਦੁਬਾਰਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਯਕੀਨਨ ਮੈਂ ਇੱਕ ਮੂਰਖ ਵਾਂਗ ਕੰਮ ਕੀਤਾ ਹੈ ਅਤੇ ਬਹੁਤ ਗਲਤ ਕੀਤਾ ਹੈ।”
ਦਾਵੀਦ ਨੇ ਉੱਤਰ ਦਿੱਤਾ, “ਇਹ ਰਾਜੇ ਦੀ ਬਰਛੀ ਹੈ, ਤੁਹਾਡੇ ਨੌਜਵਾਨਾਂ ਵਿੱਚੋਂ ਇੱਕ ਆਦਮੀ ਆਣ ਕੇ ਇਸ ਨੂੰ ਲੈ ਜਾਵੇ। ਯਾਹਵੇਹ ਹਰ ਇੱਕ ਨੂੰ ਉਸ ਦੀ ਧਾਰਮਿਕਤਾ ਅਤੇ ਵਫ਼ਾਦਾਰੀ ਦਾ ਇਨਾਮ ਦਿੰਦਾ ਹੈ। ਯਾਹਵੇਹ ਨੇ ਤੁਹਾਨੂੰ ਅੱਜ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਹੈ, ਪਰ ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਉੱਤੇ ਹੱਥ ਨਹੀਂ ਚਲਾਵਾਂਗਾ। ਜਿਵੇਂ ਮੈਂ ਅੱਜ ਤੁਹਾਡੇ ਜੀਵਨ ਦੀ ਕਦਰ ਕੀਤੀ, ਉਸੇ ਤਰ੍ਹਾਂ ਯਾਹਵੇਹ ਮੇਰੀ ਜਾਨ ਦੀ ਕਦਰ ਕਰੇ ਅਤੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਵੇ।”
ਤਦ ਸ਼ਾਊਲ ਨੇ ਦਾਵੀਦ ਨੂੰ ਆਖਿਆ, “ਹੇ ਮੇਰੇ ਪੁੱਤਰ ਦਾਵੀਦ, ਮੁਬਾਰਕ ਹੈ ਤੂੰ। ਹੇ ਮੇਰੇ ਪੁੱਤਰ ਤੂੰ ਵੱਡੇ ਕੰਮ ਕਰੇਂਗਾ ਅਤੇ ਤੂੰ ਬਾਗਵਾਨ ਵੀ ਹੋਵੇਗਾ।”
ਇਸ ਲਈ ਦਾਵੀਦ ਆਪਣੇ ਰਾਹ ਤੁਰ ਪਿਆ ਅਤੇ ਸ਼ਾਊਲ ਘਰ ਨੂੰ ਮੁੜਿਆ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.