Skip to content
BibleKenya

Biblica® Open Punjabi Contemporary Version 2025

1 ਇਤਿਹਾਸ 9

ਸਾਰਾ ਇਸਰਾਏਲ ਕੁਲਪੱਤ੍ਰੀਆਂ ਦੇ ਨਾਲ ਗਿਣਿਆ ਹੋਇਆ ਸੀ ਅਤੇ ਵੇਖੋ, ਉਨ੍ਹਾਂ ਦੇ ਨਾਮ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਯਹੂਦਾਹ ਨੂੰ ਆਪਣਿਆਂ ਅਪਰਾਧਾਂ ਦੇ ਕਾਰਨ ਬਾਬੇਲ ਨੂੰ ਗ਼ੁਲਾਮ ਕਰ ਕੇ ਲੈ ਗਏ।

ਯੇਰੂਸ਼ਲੇਮ ਦੇ ਲੋਕ

ਹੁਣ ਸਭ ਤੋਂ ਪਹਿਲਾਂ ਆਪਣੇ ਨਗਰਾਂ ਵਿੱਚ ਆਪਣੀ ਜਾਇਦਾਦ ਉੱਤੇ ਮੁੜ ਵਸਣ ਵਾਲੇ ਕੁਝ ਇਸਰਾਏਲੀ, ਜਾਜਕ, ਲੇਵੀ ਅਤੇ ਮੰਦਰ ਦੇ ਸੇਵਕ ਸਨ।

ਯਹੂਦਾਹ ਤੋਂ ਬਿਨਯਾਮੀਨ ਅਤੇ ਇਫ਼ਰਾਈਮ ਅਤੇ ਮਨੱਸ਼ੇਹ ਵਿੱਚੋਂ ਜਿਹੜੇ ਯੇਰੂਸ਼ਲੇਮ ਵਿੱਚ ਰਹਿੰਦੇ ਸਨ,

ਊਥਈ ਅੰਮੀਹੂਦ ਦਾ ਪੁੱਤਰ, ਆਮਰੀ ਦਾ ਪੁੱਤਰ, ਇਮਰੀ ਦਾ ਪੁੱਤਰ, ਬਾਨੀ ਦਾ ਪੁੱਤਰ। ਯਹੂਦਾਹ ਦੇ ਪੁੱਤਰ ਪੇਰੇਜ਼ ਦੀ ਸੰਤਾਨ।

ਸ਼ੀਲੋਹਨੀ ਵਿੱਚੋਂ:

ਅਸ਼ਾਯਾਹ ਜੇਠਾ ਅਤੇ ਉਸਦੇ ਪੁੱਤਰ।

ਜ਼ੇਰਾਹੀਆਂ ਵਿੱਚੋਂ:

ਯੂਏਲ।

ਯਹੂਦਾਹ ਦੇ ਲੋਕਾਂ ਦੀ ਗਿਣਤੀ 690 ਸੀ।

ਬਿਨਯਾਮੀਨਾਂ ਵਿੱਚੋਂ:

ਸੱਲੂ ਮਸ਼ੁੱਲਾਮ ਦਾ ਪੁੱਤਰ, ਹੋਦਵਯਾਹ ਦਾ ਪੁੱਤਰ, ਹਸਨੁਆਹ ਦਾ ਪੁੱਤਰ;

ਯਰੋਹਾਮ ਦਾ ਪੁੱਤਰ ਇਬਨੀਯਾਹ;

ਉਜ਼ੀ ਦਾ ਪੁੱਤਰ ਏਲਾਹ, ਮਿਕਰੀ ਦਾ ਪੁੱਤਰ;

ਅਤੇ ਮਸ਼ੁੱਲਾਮ ਸ਼ਫਾਟਯਾਹ ਦਾ ਪੁੱਤਰ, ਰਊਏਲ ਦਾ ਪੁੱਤਰ, ਇਬਨੀਯਾਹ ਦਾ ਪੁੱਤਰ।

ਬਿਨਯਾਮੀਨ ਦੇ ਲੋਕ, ਜਿਵੇਂ ਕਿ ਉਹਨਾਂ ਦੀ ਵੰਸ਼ਾਵਲੀ ਵਿੱਚ ਸੂਚੀਬੱਧ ਕੀਤੇ ਗਏ ਹਨ, 956 ਹਨ। ਇਹ ਸਾਰੇ ਆਦਮੀ ਆਪਣੇ ਪਰਿਵਾਰ ਦੇ ਮੁਖੀ ਸਨ।

ਜਾਜਕਾਂ ਵਿੱਚੋਂ:

ਯਦਾਯਾਹ; ਯਹੋਯਾਰੀਬ; ਯਾਕੀਨ;

ਅਜ਼ਰਯਾਹ ਹਿਲਕੀਯਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਸਾਦੋਕ ਦਾ ਪੁੱਤਰ, ਮਰਾਯੋਥ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ, ਪਰਮੇਸ਼ਵਰ ਦੇ ਘਰ ਦਾ ਅਧਿਕਾਰੀ ਸੀ।

ਯਰੋਹਾਮ ਦਾ ਪੁੱਤਰ ਅਦਾਯਾਹ, ਪਸ਼ਹੂਰ ਦਾ ਪੁੱਤਰ, ਮਲਕੀਯਾਹ ਦਾ ਪੁੱਤਰ

ਅਤੇ ਮਸਾਈ ਅਦੀਏਲ ਦਾ ਪੁੱਤਰ, ਉਹ ਯਹਜ਼ੇਰਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਮਸ਼ੱਲਿਮਥ ਦਾ ਪੁੱਤਰ, ਉਹ ਇਮੇਰ ਦਾ ਪੁੱਤਰ ਸੀ।

ਜਾਜਕ ਜਿਹੜੇ ਪਰਿਵਾਰਾਂ ਦੇ ਮੁਖੀ ਸਨ, ਉਹਨਾਂ ਦੀ ਗਿਣਤੀ 1,760 ਸੀ। ਉਹ ਯੋਗ ਆਦਮੀ ਸਨ, ਪਰਮੇਸ਼ਵਰ ਦੇ ਘਰ ਵਿੱਚ ਸੇਵਾ ਕਰਨ ਲਈ ਜ਼ਿੰਮੇਵਾਰ ਸਨ।

ਲੇਵੀਆਂ ਵਿੱਚੋਂ:

ਸ਼ਮਅਯਾਹ ਹਸ਼ੂਬ ਦਾ ਪੁੱਤਰ, ਅਜ਼ਰੀਕਾਮ ਦਾ ਪੁੱਤਰ, ਹਸ਼ਬਯਾਹ ਦਾ ਪੁੱਤਰ, ਇੱਕ ਮੇਰਾਰੀ।

ਬਕਬੱਕਰ, ਹਰੇਸ਼, ਗਲਾਲ ਅਤੇ ਮੀਕਾ ਦਾ ਪੁੱਤਰ ਮੱਤਨਯਾਹ, ਜ਼ਿਕਰੀ ਦਾ ਪੁੱਤਰ, ਆਸਾਫ਼ ਦਾ ਪੁੱਤਰ;

ਓਬਦਯਾਹ ਸ਼ਮਅਯਾਹ ਦਾ ਪੁੱਤਰ, ਗਾਲਾਲ ਦਾ ਪੁੱਤਰ, ਯਦੂਥੂਨ ਦਾ ਪੁੱਤਰ;

ਅਤੇ ਆਸਾ ਦਾ ਪੁੱਤਰ ਬਰਕਯਾਹ, ਅਲਕਾਨਾਹ ਦਾ ਪੁੱਤਰ, ਜੋ ਨਟੋਫਾਥੀਆਂ ਦੇ ਪਿੰਡਾਂ ਵਿੱਚ ਰਹਿੰਦਾ ਸੀ।

ਦਰਬਾਨ:

ਸ਼ੱਲੂਮ, ਅੱਕੂਬ, ਤਲਮੋਨ, ਅਹੀਮਾਨ ਅਤੇ ਉਹਨਾਂ ਦੇ ਸਾਥੀ ਲੇਵੀ, ਉਹਨਾਂ ਦੇ ਮੁਖੀਏ ਸ਼ੱਲੂਮ ਪੂਰਬ ਵੱਲ ਰਾਜੇ ਦੇ ਦਰਵਾਜ਼ੇ ਵਿੱਚ, ਮੌਜੂਦਾ ਸਮੇਂ ਤੱਕ ਤਾਇਨਾਤ ਹਨ। ਇਹ ਲੇਵੀਆਂ ਦੇ ਡੇਰੇ ਦੇ ਦਰਬਾਨ ਸਨ।

ਸ਼ੱਲੂਮ ਕੋਰੇ ਦਾ ਪੁੱਤਰ, ਅਬਯਾਸਾਫ਼ ਦਾ ਪੁੱਤਰ, ਕੋਰਾਹ ਦਾ ਪੁੱਤਰ ਅਤੇ ਉਹ ਦੇ ਪਰਿਵਾਰ ਵਿੱਚੋਂ ਉਸਦੇ ਸਾਥੀ ਦਰਬਾਨ (ਕੋਰਾਹੀਆਂ) ਤੰਬੂ ਦੀਆਂ ਚੌਂਕਾਂ ਦੀ ਰਾਖੀ ਕਰਨ ਲਈ ਜ਼ਿੰਮੇਵਾਰ ਸਨ ਜਿਵੇਂ ਉਹਨਾਂ ਦੇ ਪੁਰਖਿਆਂ ਨੇ ਤੰਬੂ ਦੀ ਰਾਖੀ ਕੀਤੀ ਸੀ। ਯਾਹਵੇਹ ਦੇ ਨਿਵਾਸ ਲਈ ਪ੍ਰਵੇਸ਼ ਦੁਆਰ।

ਪਹਿਲੇ ਸਮਿਆਂ ਵਿੱਚ ਅਲਆਜ਼ਾਰ ਦਾ ਪੁੱਤਰ ਫੀਨਹਾਸ ਦਰਬਾਨਾਂ ਦਾ ਅਧਿਕਾਰੀ ਸੀ ਅਤੇ ਯਾਹਵੇਹ ਉਸ ਦੇ ਨਾਲ ਸੀ।

ਮਸ਼ੇਲਮਯਾਹ ਦਾ ਪੁੱਤਰ ਜ਼ਕਰਯਾਹ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਦਾ ਦਰਬਾਨ ਸੀ।

ਜਿੰਨੇ ਦਰਵਾਜ਼ਿਆਂ ਦੇ ਦਰਬਾਨ ਹੋਣ ਲਈ ਚੁਣੇ ਗਏ ਉਹ ਦੋ ਸੌ ਬਾਰਾਂ ਸਨ। ਇਹ ਆਪਣੀਆਂ ਕੁਲਪੱਤ੍ਰੀਆਂ ਅਨੁਸਾਰ ਆਪਣਿਆਂ ਪਿੰਡਾਂ ਵਿੱਚ ਗਿਣੇ ਹੋਏ ਸਨ।

ਜਿਨ੍ਹਾਂ ਨੂੰ ਦਾਵੀਦ ਤੇ ਸਮੂਏਲ ਦਰਸ਼ੀ ਨੇ ਉਨ੍ਹਾਂ ਦੀ ਮਿੱਥੀ ਹੋਈ ਜ਼ਿੰਮੇਵਾਰੀ ਉੱਤੇ ਥਾਪਿਆ। ਉਹ ਅਤੇ ਉਹਨਾਂ ਦੇ ਉੱਤਰਾਧਿਕਾਰੀ ਯਾਹਵੇਹ ਦੇ ਭਵਨ ਦੇ ਦਰਵਾਜ਼ਿਆਂ ਦੀ ਰਾਖੀ ਕਰਦੇ ਸਨ, ਜਿਸ ਨੂੰ ਮੰਡਲੀ ਦਾ ਤੰਬੂ ਕਿਹਾ ਜਾਂਦਾ ਸੀ। ਦਰਬਾਨ ਚਾਰੇ ਪਾਸੇ ਸਨ: ਪੂਰਬ, ਪੱਛਮ, ਉੱਤਰ ਅਤੇ ਦੱਖਣ। ਉਹਨਾਂ ਦੇ ਪਿੰਡਾਂ ਵਿੱਚ ਉਹਨਾਂ ਦੇ ਸਾਥੀ ਲੇਵੀਆਂ ਨੂੰ ਸਮੇਂ-ਸਮੇਂ ਉੱਤੇ ਆਉਣਾ ਪੈਂਦਾ ਸੀ ਅਤੇ ਸੱਤ ਦਿਨਾਂ ਦੀ ਮਿਆਦ ਲਈ ਆਪਣੇ ਕੰਮ ਸਾਂਝੇ ਕਰਨੇ ਪੈਂਦੇ ਸਨ। ਪਰ ਚਾਰ ਮੁੱਖ ਦਰਬਾਨ, ਜੋ ਲੇਵੀ ਸਨ, ਉਹ ਨੂੰ ਪਰਮੇਸ਼ਵਰ ਦੇ ਭਵਨ ਦੇ ਕਮਰਿਆਂ ਅਤੇ ਖਜ਼ਾਨਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਹ ਰਾਤ ਪਰਮੇਸ਼ਵਰ ਦੇ ਘਰ ਦੇ ਆਲੇ-ਦੁਆਲੇ ਬਿਤਾਉਣਗੇ, ਕਿਉਂਕਿ ਉਹਨਾਂ ਨੇ ਉਸ ਦੀ ਰਾਖੀ ਕਰਨੀ ਸੀ ਅਤੇ ਹਰ ਸਵੇਰ ਇਸ ਨੂੰ ਖੋਲ੍ਹਣ ਦੀ ਚਾਬੀ ਉਹਨਾਂ ਕੋਲ ਸੀ।

ਉਹਨਾਂ ਵਿੱਚੋਂ ਕੁਝ ਮੰਦਰ ਦੀ ਸੇਵਾ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਦੇ ਮੁੱਖੀਏ ਸਨ। ਉਹਨਾਂ ਨੇ ਉਹਨਾਂ ਨੂੰ ਗਿਣਿਆ ਜਦੋਂ ਉਹਨਾਂ ਨੂੰ ਅੰਦਰ ਲਿਆਂਦਾ ਗਿਆ ਅਤੇ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ। ਹੋਰਾਂ ਨੂੰ ਪਵਿੱਤਰ ਅਸਥਾਨ ਦੇ ਸਮਾਨ ਅਤੇ ਹੋਰ ਸਾਰੀਆਂ ਵਸਤਾਂ, ਨਾਲੇ ਖਾਸ ਆਟਾ ਅਤੇ ਮੈਅ ਅਤੇ ਜ਼ੈਤੂਨ ਦਾ ਤੇਲ, ਧੂਪ ਅਤੇ ਮਸਾਲੇ ਦੀ ਦੇਖਭਾਲ ਲਈ ਨਿਯੁਕਤ ਕੀਤਾ ਗਿਆ ਸੀ। ਪਰ ਕੁਝ ਜਾਜਕਾਂ ਨੇ ਮਸਾਲੇ ਰਲਾਉਣ ਦਾ ਧਿਆਨ ਰੱਖਿਆ। ਮੱਤਨਯਾਹ ਨਾਂ ਦੇ ਇੱਕ ਲੇਵੀ ਨੂੰ, ਕੋਰਾਹੀ ਸ਼ੱਲੂਮ ਦੇ ਜੇਠੇ ਪੁੱਤਰ ਨੂੰ ਭੇਟ ਦੀ ਰੋਟੀ ਪਕਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਕੁਝ ਕੋਹਾਥੀ, ਉਹਨਾਂ ਦੇ ਸੰਗੀ ਲੇਵੀ, ਹਰ ਸਬਤ ਦੇ ਦਿਨ1 ਮੇਜ਼ ਉੱਤੇ ਰੱਖੀ ਰੋਟੀ ਤਿਆਰ ਕਰਨ ਦੇ ਮੁਖੀਏ ਸਨ।

ਜਿਹੜੇ ਸੰਗੀਤਕਾਰ ਸਨ, ਲੇਵੀਆਂ ਦੇ ਘਰਾਣਿਆਂ ਦੇ ਮੁਖੀਏ ਸਨ, ਉਹ ਮੰਦਰ ਦੇ ਕਮਰਿਆਂ ਵਿੱਚ ਰਹਿੰਦੇ ਸਨ ਅਤੇ ਹੋਰ ਕੰਮਾਂ ਤੋਂ ਮੁਕਤ ਸਨ ਕਿਉਂਕਿ ਉਹ ਦਿਨ ਰਾਤ ਕੰਮ ਕਰਨ ਲਈ ਜ਼ਿੰਮੇਵਾਰ ਸਨ।

ਇਹ ਸਾਰੇ ਲੇਵੀਆਂ ਦੇ ਘਰਾਣਿਆਂ ਦੇ ਮੁਖੀਏ ਅਤੇ ਉਹਨਾਂ ਦੀ ਵੰਸ਼ਾਵਲੀ ਵਿੱਚ ਲਿਖੇ ਹੋਏ ਸਰਦਾਰ ਸਨ ਅਤੇ ਯੇਰੂਸ਼ਲੇਮ ਵਿੱਚ ਰਹਿੰਦੇ ਸਨ।

ਸ਼ਾਊਲ ਦੀ ਵੰਸ਼ਾਵਲੀ

ਗਿਬਓਨ ਦਾ ਪਿਤਾ ਯਈਏਲ ਗਿਬਓਨ ਵਿੱਚ ਰਹਿੰਦਾ ਸੀ।

ਉਸਦੀ ਪਤਨੀ ਦਾ ਨਾਮ ਮਕਾਹ ਸੀ, ਅਤੇ ਉਸ ਦੇ ਜੇਠੇ ਪੁੱਤਰ ਦਾ ਨਾਮ ਅਬਦੋਨ ਸੀ, ਉਸ ਤੋਂ ਬਾਅਦ ਸੂਰ, ਕੀਸ਼, ਬਾਲ, ਨੇਰ, ਨਾਦਾਬ, ਗਦੋਰ, ਅਹੀਓ, ਜ਼ਕਰਯਾਹ ਅਤੇ ਮਿਕਲੋਥ ਸਨ। ਮਿਕਲੋਥ ਸ਼ਿਮਆਮ ਦਾ ਪਿਤਾ ਸੀ। ਉਹ ਵੀ ਯੇਰੂਸ਼ਲੇਮ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿੰਦੇ ਸਨ।

ਨੇਰ ਕੀਸ਼ ਦਾ ਪਿਤਾ ਸੀ, ਕੀਸ਼ ਸ਼ਾਊਲ ਦਾ ਪਿਤਾ ਸੀ ਅਤੇ ਸ਼ਾਊਲ ਯੋਨਾਥਾਨ, ਮਲਕੀ-ਸ਼ੂਆ, ਅਬੀਨਾਦਾਬ ਅਤੇ ਏਸ਼ਬਆਲ ਦਾ ਪਿਤਾ ਸੀ

ਯੋਨਾਥਾਨ ਦਾ ਪੁੱਤਰ ਸੀ:

ਮਰੀਬ-ਬਆਲ, ਜੋ ਮੀਕਾਹ ਦਾ ਪਿਤਾ ਸੀ।

ਮੀਕਾਹ ਦੇ ਪੁੱਤਰ:

ਪੀਥੋਨ, ਮਲਕ, ਤਾਹਰਾ ਅਤੇ ਆਹਾਜ਼

ਆਹਾਜ਼ ਯਦਾਹ ਦਾ ਪਿਤਾ ਸੀ, ਯਦਾਹ ਅਲਮੇਥ, ਅਜ਼ਮਾਵੇਥ ਅਤੇ ਜ਼ਿਮਰੀ ਦਾ ਪਿਤਾ ਸੀ ਅਤੇ ਜ਼ਿਮਰੀ ਮੋਜ਼ਾ ਦਾ ਪਿਤਾ ਸੀ। ਮੋਜ਼ਾ ਬੀਨਾ ਦਾ ਪਿਤਾ ਸੀ; ਰਫ਼ਾਯਾਹ ਉਸਦਾ ਪੁੱਤਰ ਸੀ, ਅਲਯਾਸਾਹ ਉਸਦਾ ਪੁੱਤਰ ਅਤੇ ਅਜ਼ੇਲ ਉਸਦਾ ਪੁੱਤਰ ਸੀ।

ਅਜ਼ੇਲ ਦੇ ਛੇ ਪੁੱਤਰ ਸਨ ਅਤੇ ਉਹਨਾਂ ਦੇ ਨਾਮ ਇਹ ਸਨ:

ਅਜ਼ਰੀਕਾਮ, ਬੋਕੇਰੂ, ਇਸਮਾਏਲ, ਸ਼ਆਰਯਾਹ, ਓਬਦਯਾਹ ਅਤੇ ਹਨਾਨ। ਇਹ ਅਜ਼ੇਲ ਦੇ ਪੁੱਤਰ ਸਨ।

Source notes (1)
  1. Footnote ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.