Skip to content
BibleKenya

Biblica® Open Punjabi Contemporary Version 2025

1 ਇਤਿਹਾਸ 27

ਸੈਨਾਂ ਦੇ ਉੱਚ ਅਧਿਕਾਰੀ

ਹੁਣ ਇਸਰਾਏਲੀ ਆਪਣੀ ਗਿਣਤੀ ਦੇ ਅਨੁਸਾਰ ਜਿਹੜੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰ ਸਨ ਤੇ ਉਨ੍ਹਾਂ ਦੇ ਅਫ਼ਸਰ ਜਿਹੜੇ ਵਾਰੀ ਵਾਲਿਆਂ ਦੀ ਹਰ ਇੱਕ ਗੱਲ ਵਿੱਚ ਪਾਤਸ਼ਾਹ ਦੀ ਸੇਵਾ ਕਰਦੇ ਸਨ ਅਤੇ ਸਾਲ ਦੇ ਬਾਰਾਂ ਮਹੀਨਿਆਂ ਵਿੱਚ ਮਹੀਨੇ ਦੇ ਮਹੀਨੇ ਆਇਆ ਜਾਇਆ ਕਰਦੇ ਸਨ, ਸੋ ਹਰੇਕ ਵਾਰੀ ਵਿੱਚ ਚੌਵੀ ਹਜ਼ਾਰ ਸਨ।

ਪਹਿਲੇ ਮਹੀਨੇ ਦੀ ਪਹਿਲੀ ਵਾਰੀ ਉੱਤੇ ਜ਼ਬਦੀਏਲ ਦਾ ਪੁੱਤਰ ਯਸ਼ੋਬਯਾਮ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ। ਪੇਰੇਜ਼ ਦੇ ਪੁੱਤਰਾਂ ਵਿੱਚੋਂ ਉਹ ਸੀ ਅਤੇ ਪਹਿਲੇ ਮਹੀਨੇ ਦੇ ਸੈਨਾਂ ਪਤੀਆਂ ਦਾ ਮੁਖੀ ਸੀ।

ਅਤੇ ਦੂਸਰੇ ਮਹੀਨੇ ਦੀ ਵਾਰੀ ਉੱਤੇ ਅਹੋਹੀ ਦੋਦਈ ਸੀ ਅਤੇ ਉਸ ਦੀ ਵਾਰੀ ਉੱਤੇ ਮਿਕਲੋਥ ਹਾਕਮ ਸੀ। ਉਹ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।

ਤੀਜੇ ਮਹੀਨੇ ਲਈ ਤੀਸਰਾ ਸੈਨਾਪਤੀ ਯਹੋਯਾਦਾ ਜਾਜਕ ਦਾ ਪੁੱਤਰ ਬਨਾਯਾਹ ਸੀ। ਉਹ ਪ੍ਰਧਾਨ ਸੀ ਅਤੇ ਉਸਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ। ਇਹ ਉਹ ਬਨਾਯਾਹ ਸੀ ਜੋ ਤੀਹਾਂ ਵਿੱਚੋਂ ਇੱਕ ਬਲਵੰਤ ਯੋਧਾ ਸੀ ਅਤੇ ਤੀਹ ਤੋਂ ਉੱਪਰ ਸੀ। ਉਸ ਦੀ ਵਾਰੀ ਵਿੱਚ ਉਸ ਦਾ ਪੁੱਤਰ ਅੰਮੀਜ਼ਾਬਾਦ ਸੀ।

ਚੌਥੇ ਮਹੀਨੇ ਦਾ ਚੌਥਾ, ਯੋਆਬ ਦਾ ਭਰਾ ਅਸਾਹੇਲ ਸੀ। ਉਸਦਾ ਪੁੱਤਰ ਜ਼ਬਦਯਾਹ ਉਸਦਾ ਪੁੱਤਰ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

ਪੰਜਵੇਂ ਮਹੀਨੇ ਦੇ ਲਈ ਪੰਜਵਾਂ ਸਰਦਾਰ ਸ਼ਮਹੂਥ ਯਜ਼ਰਹਯਾਹੀ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।

ਛੇਵੇਂ ਮਹੀਨੇ ਦੇ ਲਈ ਛੇਵਾਂ ਸਰਦਾਰ ਤਕੋਈ ਇਕੇਸ਼ ਦਾ ਪੁੱਤਰ ਈਰਾ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

ਸੱਤਵੇਂ ਮਹੀਨੇ ਦਾ ਸੱਤਵਾਂ, ਹੇਲੇਜ਼ ਪਲੋਨੀ ਸੀ, ਇੱਕ ਇਫ਼ਰਾਈਮ ਦਾ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

ਅੱਠਵੇਂ ਮਹੀਨੇ ਦੇ ਲਈ ਅੱਠਵਾਂ ਸਰਦਾਰ ਹੁਸ਼ਾਥੀ ਸਿਬਕੀ ਜ਼ੇਰਾਹੀਆਂ ਵਿੱਚੋਂ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।

ਨੌਵੇਂ ਮਹੀਨੇ ਦਾ ਨੌਵਾਂ, ਅਬੀਅਜ਼ਰ ਅਨਾਥੋਥ ਬਿਨਯਾਮੀਨੀ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

ਦਸਵੇਂ ਮਹੀਨੇ ਦਾ ਦਸਵਾਂ, ਨਟੋਫਾਥੀ, ਜ਼ੇਰਾਹੀ ਮਹਾਰਾਈ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

ਗਿਆਰਵੇਂ ਮਹੀਨੇ ਦਾ ਗਿਆਰਵਾਂ, ਬਨਾਯਾਹ ਪਿਰਾਥੋਨੀ ਸੀ, ਇੱਕ ਇਫ਼ਰਾਈਮ ਦਾ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

ਬਾਰ੍ਹਵੇਂ ਮਹੀਨੇ ਦਾ ਬਾਰ੍ਹਵਾਂ, ਆਥਨੀਏਲ ਦੇ ਘਰਾਣੇ ਵਿੱਚੋਂ ਨਟੋਫਾਥੀ ਹੇਲਦਈ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

ਗੋਤਾਂ ਦੇ ਆਗੂ

ਇਸਰਾਏਲ ਦੇ ਗੋਤਾਂ ਦੇ ਆਗੂ:

ਰਊਬੇਨੀਆਂ ਦਾ ਹਾਕਮ: ਜ਼ਿਕਰੀ ਦਾ ਪੁੱਤਰ ਅਲੀਅਜ਼ਰ;

ਸ਼ਿਮਓਨੀਆਂ ਦਾ: ਮਕਾਹ ਦਾ ਪੁੱਤਰ ਸ਼ਫਾਟਯਾਹ;

ਲੇਵੀ ਦਾ: ਕਮੂਏਲ ਦਾ ਪੁੱਤਰ ਹਸ਼ਬਯਾਹ;

ਹਾਰੋਨ ਦੀ ਅੰਸ: ਸਾਦੋਕ;

ਯਹੂਦਾਹ ਦਾ: ਦਾਵੀਦ ਦਾ ਭਰਾ ਅਲੀਹੂ;

ਯਿੱਸਾਕਾਰ ਦਾ: ਮੀਕਾਏਲ ਦਾ ਪੁੱਤਰ ਆਮਰੀ;

ਜ਼ਬੂਲੁਨ ਦਾ: ਓਬਦਯਾਹ ਦਾ ਪੁੱਤਰ ਇਸ਼ਮਾਯਾਹ;

ਨਫ਼ਤਾਲੀ ਦਾ: ਅਜ਼ਰੀਏਲ ਦਾ ਪੁੱਤਰ ਯਰੀਮੋਥ;

ਇਫ਼ਰਾਈਮੀਆਂ ਦਾ: ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ;

ਮਨੱਸ਼ੇਹ ਦੇ ਅੱਧੇ ਗੋਤ ਤੋਂ ਵੱਧ: ਪਦਾਯਾਹ ਦਾ ਪੁੱਤਰ ਯੋਏਲ;

ਗਿਲਆਦ ਵਿੱਚ ਮਨੱਸ਼ੇਹ ਦੇ ਅੱਧੇ ਗੋਤ ਦਾ: ਜ਼ਕਰਯਾਹ ਦਾ ਪੁੱਤਰ ਇਦੋ;

ਬਿਨਯਾਮੀਨ ਦਾ: ਅਬਨੇਰ ਦਾ ਪੁੱਤਰ ਯਾਸੀਏਲ;

ਦਾਨ ਦਾ: ਯਰੋਹਾਮ ਦਾ ਪੁੱਤਰ ਅਜ਼ਰੇਲ।

ਇਹ ਇਸਰਾਏਲ ਦੇ ਗੋਤਾਂ ਦੇ ਆਗੂ ਸਨ।

ਦਾਵੀਦ ਨੇ ਵੀਹ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਮਨੁੱਖਾਂ ਦੀ ਗਿਣਤੀ ਨਹੀਂ ਕੀਤੀ ਕਿਉਂਕਿ ਯਾਹਵੇਹ ਨੇ ਇਸਰਾਏਲ ਨੂੰ ਅਕਾਸ਼ ਵਿੱਚ ਤਾਰਿਆਂ ਵਾਂਗ ਅਨੇਕ ਬਣਾਉਣ ਦਾ ਵਾਅਦਾ ਕੀਤਾ ਸੀ। ਜ਼ੇਰੂਇਯਾਹ ਦੇ ਪੁੱਤਰ ਯੋਆਬ ਨੇ ਮਨੁੱਖਾਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਪਰ ਪੂਰਾ ਨਾ ਕੀਤਾ। ਇਸ ਗਿਣਤੀ ਦੇ ਕਾਰਨ ਇਸਰਾਏਲ ਉੱਤੇ ਪਰਮੇਸ਼ਵਰ ਦਾ ਕ੍ਰੋਧ ਆਇਆ, ਅਤੇ ਰਾਜਾ ਦਾਵੀਦ ਦੇ ਇਤਿਹਾਸ ਦੀ ਕਿਤਾਬ ਵਿੱਚ ਇਹ ਗਿਣਤੀ ਦਰਜ ਨਹੀਂ ਕੀਤੀ ਗਈ ਸੀ।

ਰਾਜੇ ਦੇ ਨਿਗਾਹਬਾਨ

ਅਦੀਏਲ ਦਾ ਪੁੱਤਰ ਅਜ਼ਮਾਵੇਥ ਸ਼ਾਹੀ ਭੰਡਾਰਾਂ ਦਾ ਅਧਿਕਾਰੀ ਸੀ।

ਉਜ਼ੀਯਾਹ ਦਾ ਪੁੱਤਰ ਯੋਨਾਥਾਨ ਬਾਹਰਲੇ ਜ਼ਿਲ੍ਹਿਆਂ, ਕਸਬਿਆਂ, ਪਿੰਡਾਂ ਅਤੇ ਪਹਿਰੇਦਾਰਾਂ ਦੇ ਭੰਡਾਰਾਂ ਦਾ ਅਧਿਕਾਰੀ ਸੀ।

ਕੇਲੂਬ ਦਾ ਪੁੱਤਰ ਅਜ਼ਰੀ ਜ਼ਮੀਨ ਦੀ ਵਾਹੀ ਕਰਨ ਵਾਲੇ ਮਜ਼ਦੂਰਾਂ ਦਾ ਅਧਿਕਾਰੀ ਸੀ।

ਰਾਮੋਥੀ ਸ਼ਿਮਈ ਅੰਗੂਰੀ ਬਾਗ਼ਾਂ ਦਾ ਮੁਖੀ ਸੀ।

ਜ਼ਬਦੀ ਸ਼ਿਫਮੀ ਦਾਖ਼ ਦੇ ਬਾਗ਼ਾਂ ਦੀ ਉਪਜ ਦਾ ਪ੍ਰਧਾਨ ਸੀ।

ਬਆਲ-ਹਾਨਾਨ ਗਦਰਾਈ ਪੱਛਮੀ ਤਲਹਟੀ ਵਿੱਚ ਜ਼ੈਤੂਨ ਅਤੇ ਗੁੱਲਰ ਹੰਜੀਰ ਦੇ ਰੁੱਖਾਂ ਦਾ ਅਧਿਕਾਰੀ ਸੀ।

ਯੋਆਸ਼ ਜ਼ੈਤੂਨ ਦੇ ਤੇਲ ਦੀ ਸਪਲਾਈ ਦਾ ਮੁਖੀ ਸੀ।

ਸ਼ਰੋਨ ਦਾ ਸ਼ਿਤਰਾਈ ਸ਼ਰੋਨ ਵਿੱਚ ਚਰਾਉਣ ਵਾਲੇ ਇੱਜੜਾਂ ਦਾ ਅਧਿਕਾਰੀ ਸੀ।

ਅਦਲੈਈ ਦਾ ਪੁੱਤਰ ਸ਼ਫਾਟ ਵਾਦੀਆਂ ਵਿੱਚ ਇੱਜੜਾਂ ਦਾ ਅਧਿਕਾਰੀ ਸੀ।

ਓਬਿਲ ਇਸਮਾਏਲੀ ਊਠਾਂ ਦਾ ਅਧਿਕਾਰੀ ਸੀ।

ਮੇਰੋਨੋਥੀ ਯਹਦਯਾਹ ਗਧਿਆਂ ਦਾ ਸੀ।

ਯਾਜ਼ੀਜ਼ ਹਗਰੀ ਇੱਜੜਾਂ ਦਾ ਅਧਿਕਾਰੀ ਸੀ।

ਇਹ ਸਾਰੇ ਰਾਜੇ ਦਾਵੀਦ ਦੀ ਜਾਇਦਾਦ ਦੇ ਅਧਿਕਾਰੀ ਸਨ।

ਦਾਵੀਦ ਦਾ ਚਾਚਾ ਯੋਨਾਥਾਨ ਇੱਕ ਸਲਾਹਕਾਰ, ਸੂਝਵਾਨ ਅਤੇ ਲਿਖਾਰੀ ਸੀ।

ਹਕਮੋਨੀ ਦੇ ਪੁੱਤਰ ਯਹੀਏਲ ਨੇ ਰਾਜੇ ਦੇ ਪੁੱਤਰਾਂ ਦੀ ਦੇਖਭਾਲ ਕੀਤੀ।

ਅਹੀਥੋਫ਼ਲ ਰਾਜੇ ਦਾ ਸਲਾਹਕਾਰ ਸੀ।

ਹੂਸ਼ਈ ਅਰਕੀ ਰਾਜੇ ਦਾ ਵਿਸ਼ਵਾਸ ਪਾਤਰ ਸੀ।

(ਅਹੀਥੋਫ਼ਲ ਤੋਂ ਬਾਅਦ ਬਨਾਯਾਹ ਦੇ ਪੁੱਤਰ ਯਹੋਯਾਦਾ ਅਤੇ ਅਬੀਯਾਥਰ ਨੇ ਰਾਜ ਕੀਤਾ।)

ਯੋਆਬ ਸ਼ਾਹੀ ਫ਼ੌਜ ਦਾ ਸੈਨਾਪਤੀ ਸੀ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.