ਨਿਆਂਈ
Judges
Introduction from this edition
ਨਿਆਂਈਆਂ ਦੀ ਪੋਥੀ
ਲੇਖਕ
ਇਹ ਪੁਸਤਕ ਇਸ ਗੱਲ ਦਾ ਕੋਈ ਇਸ਼ਾਰਾ ਨਹੀਂ ਦਿੰਦੀ ਕਿ ਇਸ ਦਾ ਲੇਖਕ ਕੌਣ ਹੈ, ਪਰ ਯਹੂਦੀ ਪਰੰਮਪਰਾ ਅਨੁਸਾਰ ਨਬੀ ਸਮੂਏਲ ਨੂੰ ਇਸ ਦਾ ਲੇਖਕ ਮੰਨਿਆ ਜਾਂਦਾ ਹੈ, ਸਮੂਏਲ ਇਸਰਾਏਲ ਦਾ ਆਖਰੀ ਨਿਆਂਈ ਸੀ। ਨਿਆਂਈਆਂ ਦਾ ਲੇਖਕ ਨਿਸ਼ਚਿਤ ਤੌਰ ਤੇ ਰਾਜਸ਼ਾਹੀ ਦੇ ਸ਼ੁਰੂਆਤੀ ਦਿਨਾਂ ਵਿੱਚ ਰਹਿੰਦਾ ਸੀ। ਵਾਰ-ਵਾਰ ਦੋਹਰਾਈ ਜਾਣ ਵਾਲੀ ਗੱਲ ਕਿ “ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ” (ਨਿਆਂਈ 17:6; 18:1; 19:1; 21:25) ਇਸ ਪੁਸਤਕ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਇਸ ਦੇ ਲਿਖੇ ਜਾਣ ਦੇ ਸਮੇਂ ਵਿੱਚ ਪਾਏ ਜਾਣ ਵਾਲੇ ਅੰਤਰ ਨੂੰ ਦਰਸਾਉਂਦੀ ਹੈ। ਨਿਆਂਈ ਸ਼ਬਦ ਦਾ ਅਰਥ ਹੈ “ਬਚਾਉਣ ਵਾਲੇ”। ਆਮ ਤੌਰ ਤੇ ਨਿਆਂਈ ਉਹ ਲੋਕ ਸਨ ਜੋ ਇਸਰਾਏਲੀ ਲੋਕਾਂ ਨੂੰ ਵਿਦੇਸ਼ੀ ਲੋਕਾਂ ਦੇ ਜ਼ੁਲਮਾਂ ਤੋਂ ਬਚਾਉਂਦੇ ਸਨ। ਉਨ੍ਹਾਂ ਵਿੱਚੋਂ ਕੁਝ ਨੇ ਇੱਕ ਸ਼ਾਸਕ ਅਤੇ ਮੁੱਦੇ ਸੁਲਝਾਉਣ ਵਾਲੇ ਨਿਆਂਈ ਦੋਨੋਂ ਰੂਪ ਵਿੱਚ ਕੰਮ ਕੀਤਾ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 1043 - 1000 ਈ. ਪੂ. ਦੇ ਵਿਚਕਾਰ ਲਿਖੀ ਗਈ।
ਜ਼ਿਆਦਾ ਸੰਭਾਵਨਾ ਇਹ ਹੈ ਕਿ ਨਿਆਂਈਆਂ ਦੀ ਪੁਸਤਕ ਦਾਊਦ ਦੇ ਰਾਜ ਦੌਰਾਨ ਲਿਖੀ ਗਈ, ਅਤੇ ਇਸ ਦਾ ਉਦੇਸ਼ ਯਹੋਸ਼ੁਆ ਦੀ ਮੌਤ ਤੋਂ ਬਾਅਦ ਚੱਲਣ ਵਾਲੀ ਨਿਆਂਈਆਂ ਦੀ ਪ੍ਰਭਾਵਹੀਣ ਪ੍ਰਣਾਲੀ ਤੋਂ ਬਾਅਦ ਰਾਜਸੱਤਾ ਦੇ ਫਾਇਦੇ ਬਾਰੇ ਦੱਸਣਾ ਸੀ।
ਪ੍ਰਾਪਤ ਕਰਤਾ
ਇਸਰਾਏਲੀ ਲੋਕ ਅਤੇ ਭਵਿੱਖ ਵਿੱਚ ਬਾਈਬਲ ਦੇ ਸਾਰੇ ਪਾਠਕ।
ਉਦੇਸ਼
ਕਨਾਨ ਦੇਸ ਉੱਤੇ ਜਿੱਤ ਤੋਂ ਲੈ ਕੇ ਇਸਰਾਏਲ ਦੇ ਪਹਿਲੇ ਰਾਜੇ ਦੇ ਸਮੇਂ ਤੱਕ ਦੇ ਇਸਹਾਤਿਕ ਸਮੇਂ ਨੂੰ ਦਰਸਾਉਣ ਲਈ, ਪਰ ਇਸ ਦਾ ਉਦੇਸ਼ ਸਿਰਫ਼ ਇਤਿਹਾਸ ਨੂੰ ਪੇਸ਼ ਕਰਨਾ ਨਹੀਂ ਸੀ, ਸਗੋਂ ਨਿਆਂਈਆਂ ਦੇ ਸਮੇਂ ਬਾਰੇ ਇੱਕ ਧਾਰਮਿਕ ਦ੍ਰਿਸ਼ਟੀਕੋਣ ਨੂੰ ਪੇਸ਼ ਕਰਨਾ ਸੀ (24:14-28; 2:6-13), ਇਹ ਦਰਸਾਉਣ ਲਈ ਕਿ ਯਹੋਵਾਹ ਪਰਮੇਸ਼ੁਰ ਅਬਰਾਹਮ ਨਾਲ ਬੰਨ੍ਹੇ ਨੇਮ ਦੇ ਪ੍ਰਤੀ ਵਫ਼ਾਦਾਰ ਰਿਹਾ ਭਾਵੇਂ ਲੋਕਾਂ ਨੇ ਉਸ ਨਾਲ ਬੰਨ੍ਹੇ ਨੇਮ ਨੂੰ ਤੋੜ ਦਿੱਤਾ, ਲੋਕਾਂ ਨੂੰ ਇਹ ਯਾਦ ਕਰਾਉਣ ਲਈ ਕਿ ਯਹੋਵਾਹ ਪਰਮੇਸ਼ੁਰ ਆਪਣੇ ਨੇਮ ਦੇ ਪ੍ਰਤੀ ਵਫ਼ਾਦਾਰ ਹੈ, ਨਾ ਕਿ ਕੋਈ ਨਿਆਂਈ ਜਾਂ ਰਾਜਾ, ਜੇਕਰ ਪਰਮੇਸ਼ੁਰ ਹਰੇਕ ਪੀੜ੍ਹੀ ਵਿੱਚ ਬੁਰਿਆਈ ਨਾਲ ਲੜ੍ਹਨ ਲਈ ਕਿਸੇ ਨੂੰ ਉਠਾ ਰਿਹਾ ਸੀ (ਉਤਪਤ 3:15) ਤਾਂ ਨਿਆਂਈਆਂ ਦੀ ਗਿਣਤੀ, ਬੀਤ ਚੁੱਕੀਆਂ ਪੀੜ੍ਹੀਆਂ ਦੀ ਗਿਣਤੀ ਦੇ ਬਰਾਬਰ ਹੋਣੀ ਚਾਹੀਦੀ ਹੈ।
ਵਿਸ਼ਾ-ਵਸਤੂ
ਗਿਰਾਵਟ ਅਤੇ ਛੁਟਕਾਰਾ
ਰੂਪ-ਰੇਖਾ
1. ਨਿਆਂਈਆਂ ਦੇ ਅਧੀਨ ਇਸਰਾਏਲ ਦੇ ਹਾਲਾਤ — 1:1-3:6
2. ਇਸਰਾਏਲ ਦੇ ਨਿਆਂਈਂ — 3:7-16:31
3. ਇਸਰਾਏਲ ਦੇ ਪਾਪ ਨੂੰ ਦਰਸਾਉਣ ਵਾਲੀਆਂ ਘਟਨਾਵਾਂ — 17:1-21:25
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.