ਯਹੋਸ਼ੁ
Joshua
Introduction from this edition
ਯਹੋਸ਼ੁਆ
ਲੇਖਕ
ਯਹੋਸ਼ੁਆ ਦੀ ਪੁਸਤਕ ਸ਼ਪੱਸਟ ਤੌਰ ਆਪਣੇ ਲੇਖਕ ਦਾ ਨਾਮ ਨਹੀਂ ਦੱਸਦੀ। ਸਭ ਤੋਂ ਵੱਧ ਸੰਭਾਵਨਾ ਇਹ ਦਰਸਾਉਂਦੀ ਹੈ ਕਿ ਨੂਨ ਦਾ ਪੁੱਤਰ ਯਹੋਸ਼ੁਆ, ਜੋ ਇਸਰਾਏਲ ਦੇ ਆਗੂ ਦੇ ਰੂਪ ਵਿੱਚ ਮੂਸਾ ਦਾ ਉੱਤਰਾਧਿਕਾਰੀ ਸੀ, ਉਸ ਨੇ ਇਸ ਪੁਸਤਕ ਦੇ ਜ਼ਿਆਦਾਤਰ ਹਿੱਸੇ ਨੂੰ ਲਿਖਿਆ। ਪੁਸਤਕ ਦਾ ਅਖੀਰਲਾ ਭਾਗ ਯਹੋਸ਼ੁਆ ਦੀ ਮੌਤ ਤੋਂ ਬਾਅਦ ਕਿਸੇ ਹੋਰ ਵਿਅਕਤੀ ਦੁਆਰਾ ਲਿਖਿਆ ਗਿਆ ਹੈ। ਇਹ ਵੀ ਸੰਭਾਵਨਾ ਹੈ ਕਿ ਯਹੋਸ਼ੁਆ ਦੀ ਮੌਤ ਤੋਂ ਬਾਅਦ ਕਈ ਭਾਗਾਂ ਵਿੱਚ ਬਦਲਾਵ ਕੀਤਾ ਗਿਆ ਜਾਂ ਸੰਕਲਿਤ ਕੀਤਾ ਗਿਆ। ਇਸ ਪੁਸਤਕ ਵਿੱਚ ਮੂਸਾ ਦੀ ਮੌਤ ਤੋਂ ਲੈ ਕੇ ਯਹੋਸ਼ੁਆ ਦਾ ਅਗਵਾਈ ਵਿੱਚ ਇਸਰਾਏਲੀਆਂ ਦੁਆਰਾ ਵਾਇਦੇ ਕੀਤੇ ਹੋਏ ਦੇਸ ਉੱਤੇ ਜਿੱਤ ਪ੍ਰਾਪਤ ਕਰਨ ਦਾ ਸਮਾਂ ਦਰਜ ਹੈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 1405 - 1385 ਈ. ਪੂ. ਦੇ ਵਿਚਕਾਰ ਲਿਖੀ ਗਈ।
ਸਭ ਤੋਂ ਵੱਧ ਸੰਭਾਵਨਾ ਇਹ ਹੈ ਕਿ ਇਹ ਪੁਸਤਕ ਕਨਾਨ ਦੇਸ ਵਿੱਚ ਲਿਖੀ ਗਈ ਜਿੱਥੇ ਯਹੋਸ਼ੁਆ ਨੇ ਲੜਾਈ ਲੜ ਕੇ ਉਸ ਦੇਸ ਉੱਤੇ ਜਿੱਤ ਪ੍ਰਾਪਤ ਕੀਤੀ।
ਪ੍ਰਾਪਤ ਕਰਤਾ
ਯਹੋਸ਼ੁਆ ਦੀ ਪੁਸਤਕ ਸਾਰੇ ਇਸਰਾਏਲੀ ਲੋਕਾਂ ਲਈ ਅਤੇ ਭਵਿੱਖ ਵਿੱਚ ਆਉਣ ਵਾਲੇ ਸਾਰੇ ਪਾਠਕਾਂ ਲਈ ਲਿਖੀ ਗਈ।
ਉਦੇਸ਼
ਇਹ ਪੁਸਤਕ ਸਾਨੂੰ ਪਰਮੇਸ਼ੁਰ ਦੁਆਰਾ ਦਿੱਤੇ ਗਏ ਵਾਇਦੇ ਦੇ ਦੇਸ ਨੂੰ ਜਿੱਤਣ ਲਈ ਕੀਤੀਆਂ ਗਈਆਂ ਲੜਾਈਆਂ ਬਾਰੇ ਦੱਸਦੀ ਹੈ। ਮਿਸਰ ਤੋਂ ਨਿਕਲਣ ਤੋਂ ਬਾਅਦ ਅਤੇ 40 ਸਾਲ ਉਜਾੜ ਵਿੱਚ ਭਟਕਣ ਤੋਂ ਬਾਅਦ, ਇੱਕ ਨਵਾਂ ਰਾਸ਼ਟਰ ਵਾਇਦਾ ਕੀਤੇ ਹੋਏ ਦੇਸ ਵਿੱਚ ਦਾਖਲ ਹੋਣ ਲਈ ਤਿਆਰ ਹੈ, ਉਨ੍ਹਾਂ ਨੇ ਉੱਥੇ ਦੇ ਵਸਨੀਕਾਂ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਦੇਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਯਹੋਸ਼ੁਆ ਦੀ ਪੁਸਤਕ ਅੱਗੇ ਦੱਸਦੀ ਹੈ ਕਿ ਕਿਵੇਂ ਪਰਮੇਸ਼ੁਰ ਦੇ ਨੇਮ ਦੇ ਅਧੀਨ ਚੁਣੇ ਹੋਏ ਲੋਕ ਇਸ ਵਾਇਦੇ ਦੇ ਦੇਸ ਵਿੱਚ ਸਥਾਪਿਤ ਹੋ ਗਏ। ਇਸ ਪੁਸਤਕ ਵਿੱਚ ਯਹੋਵਾਹ ਪਰਮੇਸ਼ੁਰ ਦੀ ਆਪਣੇ ਨੇਮ ਦੇ ਪ੍ਰਤੀ ਵਫ਼ਾਦਾਰੀ ਦਰਜ ਹੈ, ਜੋ ਇਸਰਾਏਲ ਨੂੰ ਸੀਨਈ ਪਰਬਤ ਉੱਤੇ ਦਿੱਤਾ ਗਿਆ ਸੀ। ਉਸ ਨੇਮ ਨੂੰ ਪਰਮੇਸ਼ੁਰ ਨੇ ਪਹਿਲਾਂ ਇਸਰਾਏਲੀਆਂ ਦੇ ਪੁਰਖਿਆਂ ਨਾਲ ਨਿਭਾਇਆ ਅਤੇ ਫਿਰ ਨਵੇਂ ਰਾਸ਼ਟਰ ਨਾਲ। ਇਹ ਬਚਨ ਪਰਮੇਸ਼ੁਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਅਤੇ ਅਗਵਾਈ ਦੇਣ ਲਈ ਹੈ ਤਾਂ ਜੋ ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਉਸ ਨੇਮ ਦੇ ਪ੍ਰਤੀ ਵਫ਼ਾਦਾਰੀ, ਏਕਤਾ ਬਣਾ ਕੇ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਉੱਚੇ ਦਰਜ਼ੇ ਦਾ ਹੌਂਸਲਾ ਭਰਨ।
ਵਿਸ਼ਾ-ਵਸਤੂ
ਜਿੱਤ ਪ੍ਰਾਪਤ ਕਰਨਾ
ਰੂਪ-ਰੇਖਾ
1. ਵਾਇਦੇ ਦੇ ਦੇਸ ਵਿੱਚ ਪ੍ਰਵੇਸ਼ ਕਰਨਾ — 1:1-5:12
2. ਦੇਸ ਨੂੰ ਜਿੱਤਣਾ — 5:13-12:24
3. ਦੇਸ ਨੂੰ ਵੰਡਣਾ — 13:1-21:45
4. ਲੋਕਾਂ ਦੀ ਏਕਤਾ ਅਤੇ ਪ੍ਰਭੂ ਦੇ ਪ੍ਰਤੀ ਵਫ਼ਾਦਾਰੀ — 22:1-24:33
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.