ਯਿਰਮਿਯਾਹ
Jeremiah
Introduction from this edition
ਯਿਰਮਿਯਾਹ
ਲੇਖਕ
ਯਿਰਮਿਯਾਹ, ਆਪਣੇ ਲਿਖਾਰੀ ਬਾਰੂਕ ਨਾਲ। ਯਿਰਮਿਯਾਹ, ਜਿਸ ਨੇ ਇੱਕ ਜਾਜਕ ਅਤੇ ਨਬੀ ਦੋਵੇਂ ਰੂਪ ਵਿੱਚ ਸੇਵਾ ਕੀਤੀ, ਉਹ ਹਿਲਕੀਯਾਹ ਨਾਮਕ ਜਾਜਕ ਦਾ ਪੁੱਤਰ ਸੀ (ਉਹ ਪ੍ਰਧਾਨ ਜਾਜਕ ਨਹੀਂ ਸੀ, 2 ਰਾਜਾ 22:8)। ਉਹ ਅਨਾਥੋਥ ਦੇ ਛੋਟੇ ਪਿੰਡ ਤੋਂ ਸੀ ਯਿਰ 1:1)। ਉਸ ਨੂੰ ਬਾਰੂਕ ਨਾਂ ਦੇ ਇੱਕ ਲਿਖਾਰੀ ਦੁਆਰਾ ਸੇਵਕਾਈ ਵਿੱਚ ਸਹਾਇਤਾ ਦਿੱਤੀ ਗਈ, ਜਿਸ ਨੂੰ ਯਿਰਮਿਯਾਹ ਨੇ ਪ੍ਰੇਰਿਤ ਕੀਤਾ ਅਤੇ ਉਸ ਨੇ ਲਿਖਿਆ, ਉਹ ਨਬੀ ਦੇ ਸੰਦੇਸ਼ਾਂ ਤੋਂ ਤਿਆਰ ਕੀਤੀਆਂ ਗਈਆਂ ਲਿਖਤਾਂ ਨੂੰ ਆਪਣੀ ਨਿਗਰਾਨੀ ਵਿੱਚ ਰੱਖਦਾ ਸੀ। (ਯਿਰ 36:4, 32; 45:1) ਯਿਰਮਿਯਾਹ ਨੂੰ ਰੋਣ ਵਾਲੇ ਨਬੀ ਵਜੋਂ ਜਾਣਿਆ ਜਾਂਦਾ ਹੈ (ਯਿਰ 9:1; 13:17; 14:17), ਜਿਸ ਨੇ ਬਾਬਲ ਦੇ ਲੋਕਾਂ ਦੁਆਰਾ ਹਮਲਾ ਕੀਤੇ ਜਾਣ ਵਿਖੇ ਆਪਣੀਆਂ ਭਵਿੱਖਬਾਣੀਆਂ ਦੇ ਕਾਰਨ ਇੱਕ ਸੰਘਰਸ਼ ਵਾਲਾ ਜੀਵਨ ਬਿਤਾਇਆ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 626-570 ਈ. ਪੂ. ਦੇ ਵਿਚਕਾਰ ਲਿਖੀ ਗਈ।
ਇਸ ਪੁਸਤਕ ਨੂੰ ਸ਼ਾਇਦ ਬਾਬਲ ਦੀ ਗੁਲਾਮੀ ਦੇ ਦੌਰਾਨ ਸੰਕਲਿਤ ਕੀਤਾ ਗਿਆ, ਹਾਲਾਂਕਿ ਕੁਝ ਲੋਕ ਵਿਚਾਰ ਕਰਦੇ ਹਨ ਕਿ ਇਸ ਪੁਸਤਕ ਦਾ ਸੰਪਾਦਨ ਬਾਅਦ ਵਿੱਚ ਵੀ ਜਾਰੀ ਰਿਹਾ।
ਪ੍ਰਾਪਤ ਕਰਤਾ
ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਅਤੇ ਬਾਅਦ ਦੇ ਬਾਈਬਲ ਦੇ ਸਾਰੇ ਪਾਠਕ।
ਉਦੇਸ਼
ਯਿਰਮਿਯਾਹ ਦੀ ਪੁਸਤਕ ਸਾਨੂੰ ਉਸ ਨਵੇਂ ਨੇਮ ਦੀ ਸਪੱਸ਼ਟ ਝਲਕ ਦਿਖਾਉਂਦੀ ਹੈ, ਜੋ ਕਿ ਮਸੀਹ ਦੇ ਧਰਤੀ ਤੇ ਆਉਣ ਤੋਂ ਬਾਅਦ ਪਰਮੇਸ਼ੁਰ ਆਪਣੇ ਲੋਕਾਂ ਨਾਲ ਬੰਨ੍ਹਣਾ ਚਾਹੁੰਦਾ ਸੀ। ਇਹ ਨਵਾਂ ਨੇਮ ਪਰਮੇਸ਼ੁਰ ਦੇ ਲੋਕਾਂ ਲਈ ਮੁੜ ਬਹਾਲੀ ਦਾ ਸਾਧਨ ਹੋਵੇਗਾ, ਕਿਉਂਕਿ ਉਹ ਆਪਣੇ ਨੇਮ ਨੂੰ ਉਨ੍ਹਾਂ ਦੇ ਅੰਦਰ ਪਾਵੇਗਾ, ਅਤੇ ਇਸ ਨੂੰ ਪੱਥਰ ਦੀਆਂ ਪੱਟੀਆਂ ਉੱਤੇ ਲਿਖਣ ਦੀ ਬਜਾਏ ਮਾਸ ਦੇ ਦਿਲਾਂ ਉੱਤੇ ਲਿਖ ਦੇਵੇਗਾ। ਯਿਰਮਿਯਾਹ ਦੀ ਪੁਸਤਕ ਯਹੂਦਾਹ ਲਈ ਆਖ਼ਰੀ ਭਵਿੱਖਬਾਣੀਆਂ ਨੂੰ ਦਰਜ ਕਰਦੀ ਹੈ, ਅਤੇ ਜੇਕਰ ਰਾਸ਼ਟਰ ਤੋਬਾ ਨਹੀਂ ਕਰੇਗਾ ਤਾਂ ਆਉਣ ਵਾਲੇ ਵਿਨਾਸ਼ ਦੀ ਚੇਤਾਵਨੀ ਦਿੰਦੀ ਹੈ। ਯਿਰਮਿਯਾਹ ਰਾਸ਼ਟਰ ਨੂੰ ਪਰਮੇਸ਼ੁਰ ਵੱਲ ਮੁੜਨ ਲਈ ਬੁਲਾਹਟ ਦਿੰਦਾ ਹੈ। ਇਸ ਦੇ ਨਾਲ ਹੀ, ਯਿਰਮਿਯਾਹ ਨੇ ਯਹੂਦਾਹ ਦੁਆਰਾ ਬਿਨ੍ਹਾਂ ਪਛਤਾਵਾ ਕੀਤੇ ਮੂਰਤੀ-ਪੂਜਾ ਕਰਨ ਅਤੇ ਅਨੈਤਿਕਤਾ ਦੇ ਕਾਰਨ ਉਸ ਦੇ ਅਟੱਲ ਵਿਨਾਸ਼ ਨੂੰ ਜਾਣ ਲਿਆ ਸੀ।
ਵਿਸ਼ਾ-ਵਸਤੂ
ਨਿਆਂ
ਰੂਪ-ਰੇਖਾ
1. ਪਰਮੇਸ਼ੁਰ ਦੁਆਰਾ ਯਿਰਮਿਯਾਹ ਦੀ ਬੁਲਾਹਟ — 1:1-19
2. ਯਹੂਦਾਹ ਨੂੰ ਚੇਤਾਵਨੀ — 2:1-35:19
3. ਯਿਰਮਿਯਾਹ ਦਾ ਦੁੱਖ — 36:1-38:28
4. ਯਰੂਸ਼ਲਮ ਦਾ ਪਤਨ ਅਤੇ ਇਸ ਦੇ ਨਤੀਜੇ — 39:1-45:5
5. ਦੇਸਾਂ ਵਿਖੇ ਭਵਿੱਖਬਾਣੀਆਂ — 46:1-51:64
6. ਇਤਿਹਾਸਕ ਅੰਤਿਕਾ — 52:1-34
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.