3 ਯੂਹੰਨਾ
3 John
Introduction from this edition
ਯੂਹੰਨਾ ਦੀ ਤੀਸਰੀ ਪੱਤ੍ਰੀ
ਲੇਖਕ
ਯੂਹੰਨਾ ਦੀਆਂ ਤਿੰਨੋਂ ਪੱਤ੍ਰੀਆਂ ਨਿਸ਼ਚਿਤ ਤੌਰ ਤੇ ਇੱਕ ਹੀ ਵਿਅਕਤੀ ਦਾ ਕੰਮ ਹਨ, ਅਤੇ ਜ਼ਿਆਦਾਤਰ ਵਿਦਵਾਨ ਇਹ ਸਿੱਟਾ ਕੱਢਦੇ ਹਨ ਕਿ ਇਹ ਰਸੂਲ ਯੂਹੰਨਾ ਹੈ। ਯੂਹੰਨਾ ਕਲੀਸਿਯਾ ਵਿੱਚ ਆਪਣੀ ਪਦਵੀ ਅਤੇ ਵੱਡੀ ਉਮਰ ਦੇ ਕਾਰਨ ਆਪਣੇ ਆਪ ਬਜ਼ੁਰਗ ਆਖ ਕੇ ਸੰਬੋਧਿਤ ਕਰਦਾ ਹੈ ਅਤੇ ਕਿਉਂਕਿ ਇਸ ਪੱਤ੍ਰੀ ਦੀ ਸ਼ੁਰੂਆਤ, ਸਮਾਪਤੀ, ਸ਼ੈਲੀ, ਅਤੇ ਦ੍ਰਿਸ਼ਟੀਕੋਣ ਯੂਹੰਨਾ ਦੀ ਦੂਸਰੀ ਪੱਤ੍ਰੀ ਤੋਂ ਬਹੁਤ ਮੇਲ ਖਾਂਦਾ ਹੈ, ਇਸ ਲਈ ਇਸ ਗੱਲ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਕਿ ਇਹ ਦੋਵੇਂ ਪੱਤ੍ਰੀਆਂ ਇੱਕ ਹੀ ਲੇਖਕ ਨੇ ਲਿਖੀਆਂ ਹਨ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 85-95 ਈ. ਦੇ ਵਿਚਕਾਰ ਲਿਖੀ ਗਈ।
ਯਹੂੰਨਾ ਨੇ ਇਹ ਪੱਤ੍ਰੀ ਏਸ਼ੀਆ ਮਾਈਨਰ ਦੇ ਅਫ਼ਸੁਸ ਤੋਂ ਲਿਖੀ।
ਪ੍ਰਾਪਤ ਕਰਤਾ
3 ਯੂਹੰਨਾ ਦੀ ਪੱਤ੍ਰੀ ਗਾਯੁਸ ਨੂੰ ਸੰਬੋਧਿਤ ਕੀਤੀ ਗਈ ਹੈ, ਇਹ ਗਾਯੁਸ ਸਪੱਸ਼ਟ ਰੂਪ ਵਿੱਚ ਉਨ੍ਹਾਂ ਕਲੀਸਿਯਾਵਾਂ ਵਿੱਚੋਂ ਕਿਸੇ ਇੱਕ ਕਲੀਸਿਯਾ ਦਾ ਪ੍ਰਮੁੱਖ ਸੱਦਸ ਸੀ, ਜਿਨ੍ਹਾਂ ਨੂੰ ਰਸੂਲ ਯੂਹੰਨਾ ਜਾਣਦਾ ਸੀ। ਗਾਯੁਸ ਆਪਣੀ ਪ੍ਰਾਹੁਣਚਾਰੀ ਲਈ ਜਾਣਿਆ ਜਾਂਦਾ ਸੀ।
ਉਦੇਸ਼
ਸਥਾਨਕ ਕਲੀਸਿਯਾ ਦੀ ਅਗਵਾਈ ਕਰਨ ਵਿੱਚ ਸਵੈ-ਵਡਿਆਈ ਅਤੇ ਸਵੈ-ਧਾਰਨਾ ਦੇ ਵਿਰੁੱਧ ਚੇਤਾਵਨੀ ਦੇਣ ਲਈ, ਸੱਚੇ ਸਿੱਖਿਅਕਾਂ ਦੀਆਂ ਲੋੜਾਂ ਨੂੰ ਆਪਣੀਆਂ ਲੋੜਾਂ ਤੋਂ ਉੱਪਰ ਰੱਖਣ ਲਈ ਗਾਯੁਸ ਦੇ ਪ੍ਰਸ਼ੰਸਾ ਯੋਗ ਵਿਹਾਰ ਦੀ ਸ਼ਲਾਘਾ ਕਰਨ ਲਈ (5-8), ਦਿਯੁਤ੍ਰਿਫੇਸ ਦੇ ਘਿਨਾਉਣੇ ਵਿਹਾਰ ਦੇ ਵਿਰੁੱਧ ਚੇਤਾਵਨੀ ਦੇਣ ਲਈ, ਜੋ ਆਪਣੀਆਂ ਲੋੜਾਂ ਨੂੰ ਮਸੀਹ ਦੇ ਕੰਮਾਂ ਤੋਂ ਉੱਪਰ ਰੱਖਦਾ ਹੈ (9), ਇੱਕ ਯਾਤਰੀ ਸਿੱਖਿਅਕ ਦੇ ਰੂਪ ਵਿੱਚ ਦਿਮੇਤ੍ਰਿਯੁਸ ਦੇ ਲਈ ਗਵਾਹੀ ਦੇਣ ਲਈ ਜੋ ਯਹੂੰਨਾ ਦੀ ਤੀਸਰੀ ਪੱਤ੍ਰੀ ਨੂੰ ਪਹੁੰਚਾਉਣ ਵਾਲਾ ਸੀ (12), ਅਤੇ ਆਪਣੇ ਪਾਠਕਾਂ ਨੂੰ ਸੂਚਿਤ ਕਰਨ ਲਈ ਕਿ ਯਹੂੰਨਾ ਛੇਤੀ ਉਨ੍ਹਾਂ ਨੂੰ ਮਿਲਣ ਲਈ ਆ ਰਿਹਾ ਸੀ (14)।
ਵਿਸ਼ਾ-ਵਸਤੂ
ਵਿਸ਼ਵਾਸੀ ਦੀ ਪ੍ਰਾਹੁਣਚਾਰੀ
ਰੂਪ-ਰੇਖਾ
1. ਭੂਮਿਕਾ 1:1-4
2. ਪਰਦੇਸੀਆਂ ਦੇ ਪ੍ਰਤੀ ਪ੍ਰਾਹੁਣਚਾਰੀ — 1:5-8
3. ਦੁਸ਼ਟਤਾ ਦੀ ਨਹੀਂ, ਸਗੋਂ ਚੰਗਿਆਈ ਦੀ ਰੀਸ ਕਰਨਾ — 1:9-12
4. ਸਮਾਪਤੀ — 1:13-15
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.