Skip to content
BibleKenya

ਯੂਨਾ

Jonah

Introduction from this edition

ਯੂਨਾਹ

ਲੇਖਕ

ਯੂਨਾਹ 1:1 ਵਿਸ਼ੇਸ਼ ਰੂਪ ਵਿੱਚ ਨਬੀ ਯੂਨਾਹ ਨੂੰ ਯੂਨਾਹ ਦੀ ਪੁਸਤਕ ਦੇ ਲੇਖਕ ਦੇ ਤੌਰ ਤੇ ਦਰਸਾਉਂਦਾ ਹੈ। ਯੂਨਾਹ ਗਥ-ਹੇਫ਼ਰ ਨਾਮ ਦੇ ਕਸਬੇ ਤੋਂ ਸੀ, ਜੋ ਨਾਸਰਤ ਦੇ ਨੇੜੇ ਸੀ ਅਤੇ ਜਿਸ ਨੂੰ ਬਾਅਦ ਵਿੱਚ ਗਲੀਲ ਵਜੋਂ ਜਾਣਿਆ ਜਾਣ ਲੱਗਾ (2 ਰਾਜਾ 14:25)। ਇਹ ਯੂਨਾਹ ਨੂੰ ਉਨ੍ਹਾਂ ਕੁਝ ਨਬੀਆਂ ਵਿੱਚੋਂ ਇੱਕ ਬਣਾਉਂਦਾ ਹੈ ਜੋ ਇਸਰਾਏਲ ਦੇ ਉੱਤਰੀ ਰਾਜ ਤੋਂ ਆਉਂਦੇ ਹਨ। ਯੂਨਾਹ ਦੀ ਪੁਸਤਕ ਵਿੱਚ ਪਰਮੇਸ਼ੁਰ ਦੇ ਧੀਰਜ ਅਤੇ ਪਿਆਰ ਉੱਤੇ, ਅਤੇ ਉਸ ਦੇ ਦੁਆਰਾ ਉਨ੍ਹਾਂ ਲੋਕਾਂ ਨੂੰ ਦੂਸਰਾ ਮੌਕਾ ਦੇਣ ਦੀ ਇੱਛਿਆ ਉੱਤੇ ਜ਼ੋਰ ਦਿੱਤਾ ਗਿਆ ਹੈ ਜੋ ਉਸ ਦੀ ਆਗਿਆ ਨਹੀਂ ਮੰਨਦੇ।

ਤਾਰੀਖ਼ ਅਤੇ ਲਿਖਣ ਦਾ ਸਥਾਨ

ਇਹ ਪੁਸਤਕ ਲਗਭਗ 793-450 ਈ. ਪੂ. ਦੇ ਵਿਚਕਾਰ ਲਿਖੀ ਗਈ।

ਇਹ ਕਹਾਣੀ ਇਸਰਾਏਲ ਵਿੱਚ ਸ਼ੁਰੂ ਹੁੰਦੀ ਹੈ ਅਤੇ ਯਾਫ਼ਾ ਦੇ ਭੂਮੱਧ ਸਾਗਰ ਵੱਲ ਜਾਂਦੀ ਹੈ, ਅਤੇ ਹਿੱਦਕਲ ਦਰਿਆ ਦੇ ਨਾਲ ਲੱਗਦੇ ਅੱਸ਼ੂਰੀ ਸਾਮਰਾਜ ਦੀ ਰਾਜਧਾਨੀ ਨੀਨਵਾਹ ਵਿੱਚ ਖ਼ਤਮ ਹੁੰਦੀ ਹੈ।

ਪ੍ਰਾਪਤ ਕਰਤਾ

ਯੂਨਾਹ ਦੀ ਪੁਸਤਕ ਦੇ ਪ੍ਰਾਪਤ ਕਰਤਾ ਇਸਰਾਏਲ ਦੇ ਲੋਕ ਸਨ ਅਤੇ ਭਵਿੱਖ ਵਿੱਚ ਬਾਈਬਲ ਦੇ ਸਾਰੇ ਪਾਠਕ।

ਉਦੇਸ਼

ਅਣਆਗਿਆਕਾਰੀ ਅਤੇ ਬੇਦਾਰੀ ਇਸ ਪੁਸਤਕ ਦੇ ਮੁੱਖ ਵਿਸ਼ੇ ਹਨ। ਮੱਛੀ ਦੇ ਢਿੱਡ ਵਿੱਚ ਯੂਨਾਹ ਦੇ ਅਨੁਭਵ ਨੇ ਉਸ ਨੂੰ ਇੱਕ ਵਿਲੱਖਣ ਛੁਟਕਾਰੇ ਦੀ ਭਾਲ ਕਰਨ ਦਾ ਵਿਲੱਖਣ ਮੌਕਾ ਦਿੱਤਾ। ਉਸ ਦੀ ਸ਼ੁਰੂਆਤੀ ਅਣਆਗਿਆਕਾਰੀ ਨਾ ਸਿਰਫ਼ ਨਿੱਜੀ ਤੌਰ ਤੇ ਉਸ ਨੂੰ ਬੇਦਾਰੀ ਵੱਲ ਵਧਣ ਵਿੱਚ ਅਗਵਾਈ ਕਰਦੀ ਹੈ, ਸਗੋਂ ਨੀਨਵਾਹ ਦੇ ਲੋਕਾਂ ਦੀ ਵੀ ਅਗਵਾਈ ਕਰਦੀ ਹੈ। ਪਰਮੇਸ਼ੁਰ ਦਾ ਸੰਦੇਸ਼ ਸਾਰੇ ਸੰਸਾਰ ਲਈ ਹੈ, ਨਾ ਕਿ ਕੇਵਲ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ ਜਾਂ ਉਹ ਜੋ ਸਾਡੇ ਵਰਗੇ ਹਨ। ਪਰਮੇਸ਼ੁਰ ਅਸਲ ਵਿੱਚ ਸੱਚੇ ਦਿਲੋਂ ਤੋਬਾ ਚਾਹੁੰਦਾ ਹੈ। ਉਹ ਸਾਡੇ ਦਿਲ ਅਤੇ ਸੱਚੀਆਂ ਭਾਵਨਾਵਾਂ ਨਾਲ ਸੰਬੰਧ ਰੱਖਦਾ ਹੈ, ਨਾ ਕਿ ਉਨ੍ਹਾਂ ਚੰਗੇ ਕੰਮਾਂ ਨਾਲ ਜੋ ਅਸੀਂ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਕਰਦੇ ਹਾਂ।

ਵਿਸ਼ਾ-ਵਸਤੂ

ਪਰਮੇਸ਼ੁਰ ਦੀ ਕਿਰਪਾ ਸਾਰੇ ਲੋਕਾਂ ਲਈ

ਰੂਪ-ਰੇਖਾ

1. ਯੂਨਾਹ ਦੀ ਅਣਆਗਿਆਕਾਰੀ — 1:1-14

2. ਯੂਨਾਹ ਨੂੰ ਇੱਕ ਵੱਡੀ ਮੱਛੀ ਦੁਆਰਾ ਨਿਗਲ ਲਿਆ ਜਾਣਾ — 1:15, 16

3. ਯੂਨਾਹ ਦੀ ਤੋਬਾ — 1:17-2:10

4. ਯੂਨਾਹ ਦਾ ਨੀਨਵਾਹ ਵਿੱਚ ਪ੍ਰਚਾਰ ਕਰਨਾ — 3:1-10

5. ਯੂਨਾਹ ਦਾ ਪਰਮੇਸ਼ੁਰ ਦੇ ਤਰਸ ਉੱਤੇ ਗੁੱਸਾ ਹੋਣਾ — 4:1-11

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.