Skip to content
BibleKenya

ਬਿਵਸਥਾ

Deuteronomy

Introduction from this edition

ਬਿਵਸਥਾ ਸਾਰ

ਲੇਖਕ

ਬਿਵਸਥਾ ਸਾਰ ਦੀ ਪੁਸਤਕ ਮੂਸਾ ਦੁਆਰਾ ਲਿਖੀ ਗਈ ਅਤੇ ਇਸ ਪੁਸਤਕ ਵਿੱਚ ਯਰਦਨ ਨਦੀ ਪਾਰ ਕਰਨ ਤੋਂ ਪਹਿਲਾਂ ਮੂਸਾ ਦੁਆਰਾ ਇਸਰਾਏਲ ਨੂੰ ਦਿੱਤੇ ਗਏ ਉਪਦੇਸ਼ਾਂ ਦਾ ਸੰਗ੍ਰਹਿ ਹੈ। “ਇਹ ਉਹ ਬਚਨ ਹਨ ਜਿਹੜੇ ਮੂਸਾ ਨੇ ਸਾਰੇ ਇਸਰਾਏਲ ਨੂੰ ਯਰਦਨ ਦੇ ਪਾਰ ਉਜਾੜ ਵਿੱਚ ਆਖੇ” (1:1)। ਇਸ ਪੁਸਤਕ ਦੇ ਆਖਰੀ ਅਧਿਆਏ ਨੂੰ ਕਿਸੇ ਹੋਰ ਦੇ ਦੁਆਰਾ (ਸ਼ਾਇਦ, ਯਹੋਸ਼ੁਆ) ਲਿਖਿਆ ਗਿਆ ਹੈ। ਇਹ ਪੁਸਤਕ ਆਪ ਹਵਾਲਾ ਦਿੰਦੀ ਹੈ ਕਿ ਇਸ ਵਿੱਚ ਸ਼ਾਮਿਲ ਜ਼ਿਆਦਾਤਰ ਸਮੱਗਰੀ ਮੂਸਾ ਦੁਆਰਾ ਲਿਖੀ ਗਈ ਹੈ (1:1, 5; 31:24)। ਬਿਵਸਥਾ ਸਾਰ ਮੂਸਾ ਅਤੇ ਇਸਰਾਏਲੀ ਲੋਕਾਂ ਦੇ ਮੋਆਬ ਦੇ ਇਲਾਕੇ ਵਿੱਚ ਹੋਣ ਬਾਰੇ ਦੱਸਦੀ ਹੈ, ਜਿੱਥੇ ਯਰਦਨ ਨਦੀ, ਮ੍ਰਿਤਕ ਸਾਗਰ ਵੱਲ ਵਗਦੀ ਹੈ (1:5)। ਬਿਵਸਥਾ ਸਾਰ ਦਾ ਅਰਥ ਹੈ “ਦੂਸਰਾ ਨਿਯਮ”। ਇਹ ਪਰਮੇਸ਼ੁਰ ਅਤੇ ਉਸ ਦੀ ਪਰਜਾ ਇਸਰਾਏਲ ਦੇ ਵਿਚਕਾਰ ਬੰਨ੍ਹੇ ਗਏ ‘ਨੇਮ’ ਨੂੰ ਦੁਬਾਰਾ ਦੱਸਦੀ ਹੈ।

ਤਾਰੀਖ਼ ਅਤੇ ਲਿਖਣ ਦਾ ਸਥਾਨ

ਇਹ ਪੁਸਤਕ ਲਗਭਗ 1446 - 1405 ਈ. ਪੂ. ਦੇ ਵਿਚਕਾਰ ਲਿਖੀ ਗਈ।

ਇਹ ਪੁਸਤਕ ਇਸਰਾਏਲੀ ਲੋਕਾਂ ਦੇ ਵਾਇਦੇ ਦੇ ਦੇਸ਼ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ 40 ਦਿਨਾਂ ਦੇ ਸਮੇਂ ਦੇ ਦੌਰਾਨ ਲਿਖੀ ਗਈ ਸੀ।

ਪ੍ਰਾਪਤ ਕਰਤਾ

ਇਸ ਪੁਸਤਕ ਦੀ ਪ੍ਰਾਪਤ ਕਰਤਾ ਇਸਰਾਏਲੀ ਲੋਕਾਂ ਦੀ ਨਵੀਂ ਪੀੜ੍ਹੀ ਸੀ, ਜੋ ਆਪਣੇ ਪੁਰਖਿਆਂ ਦੇ ਮਿਸਰ ਦੇਸ ਦੀ ਗੁਲਾਮੀ ਤੋਂ ਬਾਹਰ ਆਉਣ ਦੇ 40 ਸਾਲਾਂ ਬਾਅਦ, ਵਾਇਦੇ ਦੇ ਦੇਸ ਵਿੱਚ ਪ੍ਰਵੇਸ਼ ਕਰਨ ਲਈ ਤਿਆਰ ਸੀ। ਇਸ ਤੋਂ ਇਲਾਵਾ ਇਹ ਪੁਸਤਕ ਸਾਰੇ ਬਾਈਬਲ ਦੇ ਪਾਠਕਾਂ ਲਈ ਲਿਖੀ ਗਈ।

ਉਦੇਸ਼

ਬਿਵਸਥਾ ਸਾਰ ਦੀ ਪੁਸਤਕ ਮੂਸਾ ਦਾ ਇਸਰਾਏਲੀਆਂ ਨੂੰ ‘ਵਿਦਾਇਗੀ ਸੰਦੇਸ਼’ ਹੈ। ਇਸਰਾਏਲ ਵਾਇਦਾ ਕੀਤੇ ਹੋਏ ਦੇਸ ਵਿੱਚ ਜਾਣ ਲਈ ਤਿਆਰ ਹੈ। ਮਿਸਰ ਤੋਂ ਨਿਕਲਣ ਦੇ 40 ਸਾਲਾਂ ਬਾਅਦ, ਇਸਰਾਏਲੀ ਕੌਮ ਯਰਦਨ ਨਦੀ ਨੂੰ ਪਾਰ ਕਰਕੇ ਕਨਾਨ ਦੇਸ ਉੱਤੇ ਜਿੱਤ ਪ੍ਰਾਪਤ ਕਰਨ ਲਈ ਤਿਆਰ ਹੈ। ਪਰ, ਮੂਸਾ ਦੀ ਮੌਤ ਹੋਣ ਵਾਲੀ ਸੀ ਅਤੇ ਉਹ ਇਸਰਾਏਲੀਆਂ ਦੇ ਨਾਲ ਉਸ ਦੇਸ ਵਿੱਚ ਪ੍ਰਵੇਸ਼ ਨਹੀਂ ਕਰੇਗਾ। ਮੂਸਾ ਦਾ ਵਿਦਾਇਗੀ ਸੰਦੇਸ਼ ਇਸਰਾਏਲੀਆਂ ਨੂੰ ਇੱਕ ਭਾਵੁਕ ਅਪੀਲ ਹੈ, ਜਿਸ ਵਿੱਚ ਉਹ ਉਨ੍ਹਾਂ ਨੂੰ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬੇਨਤੀ ਕਰਦਾ ਹੈ ਤਾਂ ਜੋ ਉਨ੍ਹਾਂ ਦੇ ਨਾਲ ਸਭ ਕੁਝ ਭਲਾ ਹੋਵੇ (6:1-3; 17-19)। ਇਹ ਸੰਦੇਸ਼ ਉਨ੍ਹਾਂ ਲੋਕਾਂ ਨੂੰ ਯਾਦ ਕਰਵਾਉਂਦਾ ਹੈ ਕਿ ਉਨ੍ਹਾਂ ਦਾ ਪਰਮੇਸ਼ੁਰ ਕੌਣ ਹੈ (6:4) ਅਤੇ ਉਸ ਨੇ ਉਹਨਾਂ ਲਈ ਕੀ-ਕੀ ਕੀਤਾ ਹੈ (6:10-12; 20-23)। ਮੂਸਾ ਉਨ੍ਹਾਂ ਨੂੰ ਹਿਦਾਇਤ ਦਿੰਦਾ ਹੈ ਕਿ ਉਹ ਇਨ੍ਹਾਂ ਸਾਰੇ ਹੁਕਮਾਂ ਨੂੰ ਅਗਲੀ ਪੀੜ੍ਹੀ ਨੂੰ ਸਿਖਾਉਣ (6:6-9)।

ਵਿਸ਼ਾ-ਵਸਤੂ

ਆਗਿਆਕਾਰੀ।

ਰੂਪ-ਰੇਖਾ

1. ਮਿਸਰ ਤੋਂ ਇਸਰਾਏਲ ਦਾ ਸਫ਼ਰ — 1:1-3:29

2. ਇਸਰਾਏਲ ਦਾ ਪਰਮੇਸ਼ੁਰ ਨਾਲ ਸੰਬੰਧ — 4:1-5:33

3. ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰੀ ਦੀ ਮਹੱਤਤਾ — 6:1-11:32

4. ਪਰਮੇਸ਼ੁਰ ਨੂੰ ਕਿਵੇਂ ਪਿਆਰ ਕਰੀਏ ਅਤੇ ਕਿਵੇਂ ਉਸ ਦੇ ਹੁਕਮਾਂ ਦੀ ਪਾਲਣਾ ਕਰੀਏ — 12:1-26:19

5. ਅਸੀਸਾਂ ਅਤੇ ਸਰਾਪ — 27:1-30:20

6. ਮੂਸਾ ਦੀ ਮੌਤ — 31:1-34:12

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.