Skip to content
BibleKenya

1 ਸਮੂ

1 Samuel

Introduction from this edition

1 ਸਮੂਏਲ

ਲੇਖਕ

ਇਹ ਪੁਸਤਕ ਲੇਖਕ ਦੇ ਬਾਰੇ ਕੁਝ ਜਾਣਕਾਰੀ ਨਹੀਂ ਦਿੰਦੀ। ਹਾਲਾਂਕਿ ਸ਼ਾਇਦ ਇਹ ਨਬੀ ਸਮੂਏਲ ਦੁਆਰਾ ਲਿਖੀ ਗਈ ਹੋਵੇ ਕਿਉਂਕਿ 1 ਸਮੂਏਲ 1:1-24:22 ਤੱਕ ਸਮੂਏਲ ਦੀ ਜੀਵਨੀ ਦਿੱਤੀ ਗਈ ਹੈ, ਜਿਸ ਵਿੱਚ ਉਸ ਦੇ ਜੀਵਨ, ਕੰਮ ਅਤੇ ਮੌਤ ਤੱਕ ਦੀ ਜਾਣਕਾਰੀ ਸ਼ਾਮਿਲ ਹੈ। ਸੰਭਾਵਨਾ ਹੈ ਕਿ ਨਬੀ ਸਮੂਏਲ ਨੇ ਇਸ ਪੁਸਤਕ ਦਾ ਕੁਝ ਭਾਗ ਲਿਖਿਆ। ਹੋ ਸਕਦਾ ਹੈ ਕਿ ਬਾਕੀ ਭਾਗ ਲਿਖਣ ਵਿੱਚ ਨਬੀ/ਇਤਿਹਾਸਕਾਰ ਨਾਥਾਨ ਅਤੇ ਗਾਦ ਦਾ ਯੋਗਦਾਨ ਰਿਹਾ ਹੋਵੇ (1 ਇਤਿਹਾਸ 29:29)।

ਤਾਰੀਖ਼ ਅਤੇ ਲਿਖਣ ਦਾ ਸਥਾਨ

ਇਹ ਪੁਸਤਕ ਲਗਭਗ 1050-722 ਈ. ਪੂ. ਦੇ ਵਿਚਕਾਰ ਲਿਖੀ ਗਈ।

ਲੇਖਕ ਨੇ ਇਸ ਪੁਸਤਕ ਨੂੰ ਇਸਰਾਏਲ ਅਤੇ ਯਹੂਦਾ ਦੇ ਵਿਚਕਾਰ ਰਾਜ ਦੀ ਵੰਡ ਤੋਂ ਬਾਅਦ ਲਿਖਿਆ। ਵੱਖੋ-ਵੱਖਰੇ ਸਥਾਨਾਂ ਦੇ ਦਿੱਤੇ ਗਏ ਹਵਾਲੇ ਇਸ ਗੱਲ ਨੂੰ ਸਪੱਸ਼ਟ ਕਰਦੇ ਹਨ ਕਿਉਂਕਿ ਇਸਰਾਏਲ ਅਤੇ ਯਹੂਦਾ ਨੂੰ ਦੋ ਵੱਖ-ਵੱਖ ਸੱਤਾ ਦੇ ਰੂਪ ਵਿੱਚ ਸੰਬੋਧਿਤ ਕੀਤਾ ਗਿਆ ਹੈ (1 ਸਮੂਏਲ 11:8; 17:52; 18:16; 2 ਸਮੂਏਲ 5:5; 11:11; 12:8; 19:42-43; 24:1, 9)।

ਪ੍ਰਾਪਤ ਕਰਤਾ

ਇਸ ਪੁਸਤਕ ਦੇ ਮੂਲ ਪਾਠਕ ਇਸਰਾਏਲ ਅਤੇ ਯਹੂਦਾ ਦੇ ਵੰਡੇ ਹੋਏ ਰਾਜ ਦੇ ਲੋਕ ਸਨ, ਜਿੰਨਾਂ ਨੂੰ ਦਾਊਦ ਦੇ ਰਾਜ ਦੇ ਉਦੇਸ਼ ਅਤੇ ਵੈਧਤਾ ਵਿਖੇ ਇੱਕ ਈਸ਼ਵਰੀ ਦ੍ਰਿਸ਼ਟੀਕੋਣ ਦੀ ਲੋੜ ਸੀ।

ਉਦੇਸ਼

1 ਸਮੂਏਲ ਦੀ ਪੁਸਤਕ ਕਨਾਨ ਦੀ ਧਰਤੀ ਵਿੱਚ ਇਸਰਾਏਲ ਦੇ ਇਤਿਹਾਸ ਨੂੰ ਦਰਜ ਕਰਦੀ ਹੈ ਕਿ ਕਿਵੇਂ ਉਹ ਨਿਆਂਈਆਂ ਦੇ ਸ਼ਾਸਨ ਤੋਂ ਅੱਗੇ ਵੱਧਦੇ ਹੋਏ ਰਾਜਿਆਂ ਦੇ ਅਧੀਨ ਇੱਕਮੁੱਠ ਰਾਸ਼ਟਰ ਬਣ ਗਏ। ਸਮੂਏਲ ਆਖਰੀ ਨਿਆਂਈ ਸੀ, ਅਤੇ ਉਸ ਨੇ ਇਸਰਾਏਲ ਦੇ ਪਹਿਲੇ ਦੋ ਰਾਜਿਆਂ ਸ਼ਾਊਲ ਅਤੇ ਦਾਊਦ ਦਾ ਮਸਹ ਕੀਤਾ।

ਵਿਸ਼ਾ-ਵਸਤੂ

ਤਬਦੀਲੀ

ਰੂਪ-ਰੇਖਾ

1. ਸਮੂਏਲ ਦਾ ਜੀਵਨ ਅਤੇ ਸੇਵਕਾਈ — 1:1-8:22

2. ਇਸਰਾਏਲ ਦੇ ਪਹਿਲੇ ਰਾਜੇ ਦੇ ਰੂਪ ਵਿੱਚ ਸ਼ਾਊਲ ਦਾ ਜੀਵਨ — 9:1-12:25

3. ਰਾਜੇ ਦੇ ਰੂਪ ਵਿੱਚ ਸ਼ਾਊਲ ਦੀ ਅਸਫ਼ਲਤਾ — 13:1-15:35

4. ਦਾਊਦ ਦਾ ਜੀਵਨ — 16:1-20:42

5. ਇਸਰਾਏਲ ਦੇ ਰਾਜੇ ਦੇ ਰੂਪ ਵਿੱਚ ਦਾਊਦ ਦਾ ਅਨੁਭਵ — 21:1-31:13

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.